Thursday, March 28, 2024

ਆਨਲਾਈਨ ਪੋਰਟਲ ‘ਤੇ ਦਿਵਿਆਂਗਜਨ ਸਕਾਲਰਸ਼ਿਪ ਸਹੂਲਤ ਉਪਲੱਬਧ -ਅਸੀਸ ਇੰਦਰ ਸਿੰਘ

ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ) – ਸਕਾਲਰਸ਼ਿਪ ਡਵੀਜਨ ਇੰਪਾਵਰਮੈਂਟ ਆਫ ਪਰਸਨਜ ਵਿੱਦ ਡਿਸਏਬਲਿਟੀ ਵਿਭਾਗ ਨਵੀਂ ਦਿੱਲੀ ਭਾਰਤ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ National Scholarship Portal (NSP) for Fy 2022-23 ਮਿਤੀ 20-07-2022 ਤੋਂ ਚਾਲੂ ਕਰ ਦਿੱਤਾ ਗਿਆ ਹੈ।ਇਸ ਪੋਰਟਲ www.scholarship.gov.in ਉਪਰ ਦਿਵਿਆਂਗਜਨ ਵਿਦਿਆਰਥੀ ਲਈ ਯੋਗਤਾ ਅਤੇ ਸ਼ਰਤਾ ਨੂੰ ਮੁੱਖ ਰੱਖ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਸੀਸ ਇੰਦਰ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਦਿੰਦਿਆਂ ਦੱਸਿਆ ਕਿ ਦਿਵਿਆਂਗ ਵਿਦਿਆਰਥੀਆਂ ਵਲੋਂ ਪ੍ਰੀ-ਮੈਟ੍ਰਿਕ ਅਤੇ ਪੋਸਟ ਮੈਟ੍ਰਿਕ/ਟਾਪ ਕਲਾਸ ਅਧੀਨ ਸਕਾਲਰਸ਼ਿਪ 2000/- ਰੁਪਏ ਤੋਂ 4000/- ਰੁਪਏ ਸਲਾਨਾ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ 800/-ਰੁਪਏ ਅਤੇ 500/- ਰੁਪਏ ਪ੍ਰਤੀ ਮਹੀਨਾ ਆਵਾਜਾਈ ਭੱਤਾ ਵੀ ਮਿਲਣਯੋਗ ਹੈ ਅਤੇ 1000/-ਰੁਪਏ ਕਿਤਾਬਾਂ ਦੀ ਖਰੀਦ ਲਈ ਪ੍ਰਾਪਤ ਹੋਣਗੇ।ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਵਾਲੇ ਦਿਵਿਆਂਗਜਨ ਵਿਦਿਆਰਥੀਆਂ ਦੇ ਮਾਪਿਆਂ /ਸਰਪ੍ਰਸਤਾਂ ਦੀ ਸਲਾਨਾ ਆਮਦਨ 2,50,000/- ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …