Wednesday, March 29, 2023

ਮੇਅਰ ਕਰਮਜੀਤ ਸਿੰਘ ਵਲੋਂ ਲੁੱਕ-ਬੱਜ਼ਰੀ ਦੀਆਂ ਨਵੀਆਂ ਸੜਕਾਂ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਦੀ ਵਾਰਡ ਨੰਬਰ 12 ਦੇ ਇਲਾਕੇ ਗੁਰੂ ਨਾਨਕ ਐਵਨਿਊ ਅਤੇ ਅਵਤਾਰ ਐਵਨਿਊ ਵਿਖੇ ਲੁੱਕ-ਬੱਜ਼ਰੀ ਦੀਆਂ ਨਵੀਂਆਂ ਸੜ੍ਹਕਾਂ ਬਨਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਇਹ ਉਦਘਾਟਨ ਸ਼ਹਿਰ ਦੀਆਂ ਪ੍ਰਮੱਖ ਸੜਕਾਂ ਦੀ ਮੁੜ ਬਣਤਰ ਅਧੀਨ ਨਗਰ ਨਿਗਮ ਵਲੋਂ 46 ਕਰੋੜ ਰੁਪਏ ਦੇ ਪਾਸ ਕੀਤੇ ਗਏ ਪ੍ਰੋਜੈਕਟ ਅਧੀਨ ਕੀਤਾ ਗਿਆ ਹੈ।ਮੇਅਰ ਨੇ ਵਾਰਡ ਦੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਗਈਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ ਕਿਹਾ।ਆਪਣੇ ਸੰਬੋਧਨ ‘ਚ ਮੇਅਰ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ।ਉਹਨਾਂ ਕਿਹਾ ਕਿ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ।
ਇਸ ਮੌਕੇ ਰਛਪਾਲ ਸਿੰਘ ਲਾਲੀ, ਸਰਬਜੀਤ ਸਿੰਘ, ਅਨਿਲ ਆਹੂਜਾ, ਭੁਪਿੰਦਰ, ਇੰਦਰਜੀਤ ਬਮਰਾਹ, ਰਮੇਸ਼ ਪ੍ਰਭਾਕਰ, ਸਰਵਿੰਦਰ ਸਿੰਘ, ਐਕਸੀਅਨ ਭਲਿੰਦਰ ਸਿੰਘ, ਐਸ.ਡੀ.ਓ ਹਰਜਿੰਦਰ ਸਿੰਘ ਜੇ.ਈ ਹੀਰਾ ਸਿੰਘ, ਕੰਵਰ ਵਿਸ਼ਵਦੀਪ ਸਿੰਘ ਅਤੇ ਕਾਫੂ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ‘ਸ਼ਰਧਾਂਜਲੀ ਸਮਾਗਮ

ਲੱਖਾ ਸਲੇਮਪੁਰੀ ਅਤੇ ਮੈਡਮ ਰਾਜਬੀਰ ਕੌਰ ਗਰੇਵਾਲ ਦਾ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ …