Friday, September 30, 2022

ਦਿਨ ਪੇਪਰਾਂ ਦੇ ਆਏ

ਦਿਨ ਪੇਪਰਾਂ ਦੀ ਆਏ
ਆਓ ਕਰ ਲਓ ਪੜ੍ਹਾਈ ਬੱਚਿਓ।

ਵਿੱਦਿਆ ਹੈ ਅਸਲ ਕਮਾਈ ਬੱਚਿਓ।
ਮੋਬਾਇਲ, ਟੀ.ਵੀ ਬੰਦ ਕਰ ਘਰ
ਸਕੂਲ ਵਿੱਚ ਕਰ ਲਓ ਪੜ੍ਹਾਈ ਬੱਚਿਓ।
ਦਿਨ ਪੇਪਰਾਂ ਦੇ ਆਏ, ਆਓ ਕਰ ਲਓ ਪੜ੍ਹਾਈ ਬੱਚਿਓ

ਜੇਕਰ ਸਫਲ ਹੋਣਾ ਇਸ ਵਾਰ ਬੱਚਿਓ
ਕਰ ਲਓ ਪੜ੍ਹਾਈ ਜੀਅ ਜਾਨ ਨਾਲ ਬੱਚਿਓ
ਕੀਮਤੀ ਹੈ ਵੇਲਾ ਮੁੜ ਹੱਥ ਅਉਣਾ ਨਈ
ਫੇਲ੍ਹ ਹੋ ਗਏ ਤਾਂ ਫਿਰ ਪਊ ਪਛਾਉਣਾ ਜੀ
ਦਿਨ ਪੇਪਰਾਂ ਦੇ ਆਏ, ਆਓ ਕਰ ਲਓ ਪੜ੍ਹਾਈ ਬੱਚਿਓ।

ਪੇਪਰ ਦਾ ਪੈਟਰਨ ਦੇਖ ਲਓ ਵਾਰੋ ਵਾਰੀ
ਸਾਰੇ ਵਿਸ਼ਿਆਂ ਦੀ ਕਰ ਲਓ ਤਿਆਰੀ
ਅਧਿਆਪਕਾਂ ਦੇ ਕਹੇ ਚੱਲੋ
ਪੇਪਰਾਂ ਵਿੱਚ ਜੇਕਰ ਸਫਲ ਹੈ ਹੋਣਾ
ਦਿਨ ਪੇਪਰਾਂ ਦੇ ਆਏ ਬੱਚਿਓ, ਕਰ ਲਓ ਪੜ੍ਹਾਈ ਬੱਚਿਓ।

ਤੇਜ਼ ਰਫਤਾਰ ਨਾਲ ਪੌੜੀ ਸਫ਼ਲਤਾ ਦੀ ਚੜ੍ਹ ਗਏ ਜੋ
ਪੇਪਰਾਂ ਵਿੱਚ ਚੰਗੀ ਤਰ੍ਹਾਂ ਪੜ੍ਹ ਗਏ,
ਦਿਨ ਪੇਪਰਾਂ ਦੀ ਆਏ, ਆਓ ਕਰ ਲਓ ਪੜ੍ਹਾਈ ਬੱਚਿਓ।

ਅਰਸ਼ਦੀਪ ਸਿੰਘ ਕਲਾਸ ਛੇਵੀਂ
ਸਰਕਾਰੀ ਸੀਨੀ. ਸੈਕੰ. ਸਮਾਰਟ ਸਕੂਲ (ਮੁੰਡੇ) ਧਨੌਲਾ (ਜਿਲ੍ਹਾ ਬਰਨਾਲਾ)
ਗਾਈਡ ਅਧਿਆਪਕ- ਸਾਰਿਕਾ ਜਿੰਦਲ ਪੰਜਾਬੀ ਮਿਸਟ੍ਰੈਸ

Check Also

ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਨੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ

ਸਮਰਾਲਾ, 30 ਸਤੰਬਰ (ਇੰਦਰਜੀਤ ਸਿੰਘ ਕੰਗ) – ਏਥੇ ਲੇਬਰ ਚੌਕ ਸਮਰਾਲਾ ਵਿਖੇ ਸ਼ਹੀਦ ਭਗਤ ਸਿੰਘ …