Friday, September 30, 2022

ਸੂਖਮ ਅਤੇ ਲਘੂ ਉਦਯੋਗ ਦੇ ਉਤਪਾਦਾਂ ਦੀ ਗੁਣਵਤਾ ‘ਚ ਕੀਤਾ ਜਾਵੇ ਸੁਧਾਰ – ਮੈਨੇਜਰ ਜਿਲ੍ਹਾ ਉਦਯੋਗ

ਕਲਸਟਰ ਵਿਕਾਸ ਪ੍ਰੋਗਰਾਮ ਤਹਿਤ ਕਰਵਾਇਆ ਗਿਆ ਸੈਮੀਨਾਰ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – ਕੇਂਦਰ ਸਰਕਾਰ ਦੇ ਕਲਸਟਰ ਵਿਕਾਸ ਪਰੋਗਰਾਮ ਤਹਿਤ ਅੰਮ੍ਰਿਤਸਰ ਆਫਸੈਟ ਪ੍ਰਿੰਟਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਸਰਕਾਰ ਵਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਸਬੰਧੀ ਜਾਣੂ ਕਰਵਾਉਣ ਹਿੱਤ ਸੈਮੀਨਰ ਕੀਤਾ ਗਿਆ।
ਮਾਨਵਪ੍ਰੀਤ ਸਿੰਘ ਜਨਰਲ ਮੈਨੇਜ਼ਰ, ਜਿਲਾ ਉਦਯੋਗ ਕੇਂਦਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਸੋਸ਼ੀਏਸ਼ਨ ਦੇ ਹਾਜ਼ਰ ਨੁਮਾਇੰਦਿਆਂ ਨੂੰ ਦੱਸਿਆ ਕਿ ਸੂਖਮ ਅਤੇ ਲਘੂ ਉਦਯੋਗ ਕਲਸਟਰ ਵਿਕਾਸ ਪ੍ਰੋਗਰਾਮ (MSE -CDP) ਦੇ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਸਰਕਾਰ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਨੂੰ 15ਵੇਂ ਵਿੱਤ ਅਯੋਗ (2021-22 ਤੋਂ 2025-26) ਦੌਰਾਨ ਲਾਗੂ ਕੀਤਾ ਜਾਵੇਗਾ।ਯੋਜ਼ਨਾ ਦਾ ਮੁੱਖ ਉਦੇਸ਼ ਸੂਖਮ ਅਤੇ ਲਘੂ ਉਦਯੋਗ ਦੇ ਉਤਪਾਦਾਂ ਦੀ ਗੁਣਵਤਾ ਵਿਚ ਸੁਧਾਰ ਅਤੇ ਉਤਪਾਦਨ ਵਿਚ ਵਾਧਾ ਕਰਨਾ ਹੈ ।ਇਸ ਸਕੀਮ ਅਧੀਨ ਹੁਣ ਕਾਮਨ ਫਾਸੀਲਿਟੀ ਸੈਂਟਰ (CFC) ਸਥਾਪਤ ਕਰਨ ਤੇ ਕੇਂਦਰ ਸਰਕਾਰ ਦਾ ਅਨੁਦਾਨ 5 ਤੋਂ 10 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਵਿਚ 80% ਤੱਕ ਰਹੇਗਾ।10 ਤੋਂ 30 ਕਰੋੜ ਦੀ ਲਾਗਤ ਦੇ ਪ੍ਰੋਜੈਕਟ ਵਿਚ 70% ਰਹੇਗਾ ਅਤੇ 30 ਕਰੋੜ ਤੋਂ ਵੱਧ ਵਾਲੇ ਪ੍ਰੋਜੈਕਟਾਂ ਤੇ ਵੀ ਵਿਚਾਰ ਕੀਤਾ ਜਾਵੇਗਾ।ਪਰੰਤੂ ਸਰਕਾਰੀ ਸਹਾਇਤਾ/ਅਨੁਦਾਨ ਵੱਧ ਤੋਂ ਵੱਧ 30 ਕਰੋੜ ਦੇ ਪ੍ਰੋਜੈਕਟ ਨੂੰ ਧਿਆਨ ਵਿਚ ਰੱਖ ਕੇ ਦਿੱਤੀ ਜਾਵੇਗੀ ।
ਸੈਮੀਨਾਰ ਵਿਚ ਅਜੇ ਸੇਠ, ਲੋਕੇਸ਼ ਸਹਿਗਲ, ਜਸਵਿੰਦਰ ਸਿੰਘ, ਦੀਪਕ ਭਾਟੀਆ ਸਮੇਤ ਐਸੋਸੀਏਸ਼ਨ ਦੇ ਮੈਂਬਰਾਂ ਨੇ ਭਾਗ ਲਿਆ।

Check Also

ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਨੇ ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਇਆ

ਸਮਰਾਲਾ, 30 ਸਤੰਬਰ (ਇੰਦਰਜੀਤ ਸਿੰਘ ਕੰਗ) – ਏਥੇ ਲੇਬਰ ਚੌਕ ਸਮਰਾਲਾ ਵਿਖੇ ਸ਼ਹੀਦ ਭਗਤ ਸਿੰਘ …