Sunday, April 2, 2023

ਬੀਤੀ ਸ਼ਾਮ ਤੱਕ ਜਿਲ੍ਹੇ ਦੀਆਂ ਮੰਡੀਆਂ ‘ਚ 686810 ਮੀਟਰਕ ਟਨ ਝੋਨੇ ਦੀ ਹੋਈ ਆਮਦ -ਡੀ.ਐਫ.ਐਸ.ਸੀ

79 ਫੀਸਦੀ ਦੇ ਕਰੀਬ ਹੋਈ ਲਿਫਟਿੰਗ 480.38 ਕਰੋੜ ਦੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਅਦਾਇਗੀ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਜ਼ਿਲ੍ਹਾ ਅੰਮ੍ਰਿਤਸਰ ਦੀਆਂ ਮੰਡੀਆਂ ਵਿੱਚ ਝੌਨੇ ਦੀ ਆਮਦ ਅਤੇ ਖਰੀਦ ਪ੍ਰਕਿਰਿਆ ਵਿਚ ਕਾਫੀ ਤੇਜ਼ੀ ਆ ਗਈ ਹੈਅਤੇ ਬੀਤੀ ਸ਼ਾਮ ਤੱਕ ਮੰਡੀਆਂ ਵਿਚ 686810 ਮੀਟਿਰਕ ਟਨ ਝੋਨੇ ਦੀ ਆਮਦ ਹੋਈ ਹੈ।ਜਿਸ ਵਿਚੋਂ ਵੱਖ ਵੱਖ ਏਜ਼ਸੀਆਂ ਵਲੋ ਹੁਣ ਤੱਕ 79 ਫੀਸਦੀ ਦੇ ਕਰੀਬ 686586 ਮੀਟਿਰਕ ਟਨ ਦੀ ਖਰੀਦ ਕਰਕੇ ਕਿਸਾਨਾਂ ਨੂੰ 480.38 ਕਰੋੜ ਰੁਪਏ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ।
ਮੈਡਮ ਸੰਯੋਗਤਾ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਪ੍ਰਕਿਰਿਆ ਲਈ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ ਅਤੇ ਸਾਰੀਆਂ ਖਰੀਦ ਏਜੰਸੀਆਂ ਵਲੋ ਨਿਰਵਿਘਨ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ।
ਮਹਿਰਾ ਨੇ ਦੱਸਿਆ ਕਿ ਪਨਗਰੇਨ ਏਜੰਸੀ ਵਲੋਂ 115274 ਮੀਟਰਿਕ ਟਨ, ਮਾਰਕਫੈਡ ਏਜੰਸੀ ਵਲੋਂ 90001 ਮੀਟਰਿਕ ਟਨ, ਪਨਸਪ ਏਜੰਸੀ ਵਲੋਂ 60451 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 44688 ਮੀਟਰਿਕ ਟਨ, ਐਫ.ਸੀ.ਆਈ ਏਜੰਸੀ ਵਲੋਂ 20703 ਮੀਟਰਿਕ ਟਨ ਅਤੇ ਟਰੇਡਰਜ਼ ਵਲੋਂ 355469 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।
ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਸੰਯੋਗਤਾ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 645.73 ਕਰੋੜ ਰੁਪਏ ਵਿਚੋਂ 480.38 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ, ਜੋ ਕਿ ਲਗਭੱਗ 75 ਫੀਸਦੀ ਬਣਦੀ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਉਨਾਂ ਦੀ ਅਦਾਇਗੀ ਦਿਨਾਂ ਵਿੱਚ ਹੀ ਨਹੀਂ ਬਲਕਿ ਝੋਨੇ ਦੀ ਖਰੀਦ ਤੋਂ ਬਾਅਦ ਕੁੱਝ ਘੰਟਿਆਂ ਅੰਦਰ ਹੀ ਕਰ ਦਿੱਤੀ ਜਾਂਦੀ ਹੈ।

 

Check Also

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …