Friday, March 29, 2024

ਫਲੈਫਟੀਨੈਂਟ ਹਰਮਨਪ੍ਰੀਤ ਸਿੰਘ ਉਪਲ ਨੂੰ ਮਿਲਿਆ ਕਮਿਸ਼ਨ

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਫਸਟ ਪੰਜਾਬ ਬਟਾਲੀਅਨ ਐੱਨਸੀਸੀ ਦੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੇ ਅਧਿਆਪਕ ਲੈਫਟੀਨੈਂਟ ਹਰਮਨਪ੍ਰੀਤ ਸਿੰਘ ਉਪਲ ਐਨ.ਸੀ.ਸੀ ਸੀਨੀਅਰ ਡਿਵੀਜ਼ਨ ਇੰਚਾਰਜ਼ ਦੇ ਅੱਜ ਆਫਿਸਰ ਟ੍ਰੇਨਿੰਗ ਅਕੈਡਮੀ ਕਾਮਟੀ ਨਾਗਪੁਰ ਮਹਾਰਾਸ਼ਟਰ ਤੋਂ ਤਿੰਨ ਮਹੀਨੇ ਫੌਜ਼ ਦੀ ਸਿਖਲਾਈ ਲੈਣ ਉਪਰੰਤ ਸਕੂਲ ਵਿਖੇ ਪਹੁੰਚਣ ‘ਤੇ ਪ੍ਰਿੰਸੀਪਲ ਸ੍ਰੀਮਤੀ ਮਨਮੀਤ ਕੌਰ, ਸਕੂਲ ਸਟਾਫ ਅਤੇ ਐਨ.ਸੀ.ਸੀ ਕੈਡਿਟਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਨੇ ਦੱਸਿਆ ਕਿ ਲੈਫਟੀਨੈਂਟ ਹਰਮਨਪ੍ਰੀਤ ਸਿੰਘ ਗੁਰਾਇਆ ਬਹੁਤ ਹੀ ਮਿਹਨਤੀ ਅਧਿਆਪਕ ਹਨ।ਇਨ੍ਹਾਂ ਦੇ ਸਿਰੜੀ ਸੁਭਾਅ ਦੇ ਕਾਰਨ ਇਨ੍ਹਾਂ ਨੇ ਤਿੰਨ ਮਹੀਨੇ ਫੌਜ਼ ਦੀ ਸਖ਼ਤ ਟਰੇਨਿੰਗ ਪ੍ਰਾਪਤ ਕੀਤੀ ਹੈ।ਆਪ ਦੇ ਇਸ ਸੁਭਾਅ ਅਤੇ ਅਗਾਂਹਵਧੂ ਸੋਚ ਨੇ ਇਨ੍ਹਾਂ ਨੂੰ ਕਮਿਸ਼ਨ ਹਾਸਲ ਕੀਤਾ ਹੈ।
ਲੈਫਟੀਨੈਂਟ ਹਰਮਨਪ੍ਰੀਤ ਸਿੰਘ ਉੱਪਲ ਨੇ ਦੱਸਿਆ ਕਿ ਇਹ ਟ੍ਰੇਨਿੰਗ ਉਹ ਆਪਣੇ ਮਾਂ ਬਾਪ ਦੇ ਅਸ਼ੀਰਵਾਦ ਅਤੇ ਆਪਣੇ ਸਾਥੀਆਂ ਦੀਆਂ ਸ਼ੁਭਕਾਮਨਾਵਾਂ ਦੇ ਸਦਕਾ ਪੂਰੀ ਕਰ ਸਕਿਆ ਹੈ।
ਇਸ ਮੌਕੇ ਤੇ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ, ਜਸਵੰਤ ਰਾਏ, ਦਲੀਪ ਕੁਮਾਰ, ਗੁਰਜੰਟ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …