Sunday, April 2, 2023

ਸੂਬਾ-ਪੱਧਰੀ ਕਬੱਡੀ ਮੁਕਾਬਲਿਆਂ ‘ਚ ਐਸ.ਏ.ਐਸ ਸਕੂਲ ਵਿਦਿਆਰਥਣ ਪ੍ਰਿਯੰਕਾ ਰਾਣੀ ਰਹੀ ਬੈਸਟ ਰੇਡਰ

ਸੰਗਰੂਰ, 19 ਨਵੰਬਰ (ਜਗਸੀਰ ਲੌਂਗੋਵਾਲ) – ਸੂਬਾ-ਪੱਧਰੀ ਸਕੂਲੀ ਖੇਡਾਂ ਵਿੱਚ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੀ ਵਿਦਿਆਰਥਣ ਪ੍ਰਿਯੰਕਾ ਰਾਣੀ ਨੇ ਕਬੱਡੀ ਅੰਡਰ-17 ਲੜਕੀਆਂ ਵਰਗ ਵਿੱਚ ਸੰਗਰੂਰ ਜਿਲ੍ਹੇ ਵਲੋਂ ਖੇਡਦਿਆਂ ਸੂਬਾ-ਪੱਧਰੀ ਕਬੱਡੀ ਮੁਕਾਬਲਿਆਂ ਵਿੱਚ ਵਧੀਆ ਪ੍ਰਦੲਸ਼ਨ ਕਰਦੇ ਹੋਏ ਬੈਸਟ ਰੇਡਰ ਦਾ ਖਿਤਾਬ ਹਾਸਿਲ ਕੀਤਾ।ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਉਹਨਾਂ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਸਕੂਲ ਦੀ ਕਬੱਡੀ ਟੀਮ ਅੰਡਰ-17 ਲੜਕੀਆਂ ਵਰਗ ਨੇ ਵਿੱਚ ਸੰਗਰੂਰ ਜਿਲ੍ਹੇ ਵੱਲੋਂ ਖੇਡਦਿਆਂ ਸੂਬਾ-ਪੱਧਰੀ ਕਬੱਡੀ ਮੁਕਾਬਲਿਆਂ ਵਿੱਚ ਜਿੱਥੇ ਰਨਰ ਅਪ ਟ੍ਰਾਫ਼ੀ ‘ਤੇ ਕਬਜ਼ਾ ਕੀਤਾ ਹੈ, ਉਥੇ ਹੀ ਸਕੂਲ ਦੀ ਵਿਦਿਆਰਥਣ ਪ੍ਰਿਯੰਕਾ ਰਾਣੀ ਨੂੰ ਸੂਬਾ-ਪੱਧਰੀ ਕਬੱਡੀ ਮੁਕਾਬਲਿਆਂ ਵਿੱਚ ਬੈਸਟ ਰੇਡਰ ਦਾ ਖਿਤਾਬ ਮਿਲਿਆ। ਟੀਮ ਕੋਚ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਸਭ ਇਸ ਲੜਕੀ ਦੀ ਸਖਤ ਮੇਹਨਤ ਦਾ ਨਤੀਜ਼ਾ ਹੈ।ਉਹਨਾਂ ਉਮੀਦ ਜਤਾਈ ਰਾਸ਼ਟਰ-ਪੱਧਰੀ ਕਬੱਡੀ ਮੁਕਾਬਲਿਆ ਵਿੱਚ ਪੰਜਾਬ ਵਲੋਂ ਖੇਡਦੀਆਂ ਸਕੂਲ ਦੀਆਂ ਇਹ ਖਿਡਾਰਣਾਂ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਸੂਬੇ ਦੇ ਨਾਲ-ਨਾਲ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਗੀਆਂ।
ਇਸ ਮੌਕੇ ਪ੍ਰਬੰਧਕ ਸ਼ਿਵ ਕੁਮਾਰ, ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ, ਸ਼ਸ਼ੀ ਕਾਂਤ ਤੇ ਕੋਚ ਪਿਰਥੀਪਾਲ ਸਿੰਘ ਵੀ ਮੌਜ਼ੂਦ ਸਨ।

Check Also

ਪ੍ਰਿੰ. ਫਤਹਿਪੁਰੀ ਦੀ ਪੁਸਤਕ ‘ਗੁੱਝੇ ਮਨੁੱਖ’ ’ਤੇ ਵਿਚਾਰ ਚਰਚਾ 2 ਅਪ੍ਰੈਲ ਨੂੰ

ਅੰਮ੍ਰਿਤਸਰ, 1 ਅਪ੍ਰੈਲ (ਦੀਪ ਦਵਿੰਦਰ ਸਿੰਘ) – ਵਿਰਸਾ ਵਿਚਾਰ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ …