ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ) – ਰੈਡ ਕਰਾਸ ਦਿਵਸ ‘ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਭਾਈ ਘਨਈਆ ਜੀ ਦੀ ਯਾਦ ਵਿੱਚ ਦੋ ਦਿਨਾ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ।ਇਸ ਵਿੱਚ ਕਵਿਤਾ ਗਾਇਣ, ਲੋਕ ਗੀਤ, ਸਮੂਹ ਗਾਣ, ਫਸਟ ਏਡ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਕਰਵਾਈ ਗਈ।ਕਾਲਜ ਅਤੇ ਸਕੂਲ ਪੱਧਰ ‘ਤੇ ਕੁੱਲ 10 ਪ੍ਰਤੀਯੋਗਿਤਾਵਾਂ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ 6 ਇਨਾਮ ਪ੍ਰਾਪਤ ਕੀਤੇ।ਸਮੂਹ ਗਾਣ ਵਿੱਚ ਕਾਲਜੀਏਟ ਸਕੂਲ ਪਹਿਲੇ ਨੰਬਰ ‘ਤੇ ਰਿਹਾ।ਪੋਸਟਰ ਮੇਕਿੰਗ ਵਿੱਚ ਕਾਲਜੀਏਟ ਸਕੂਲ ਨੇ ਪਹਿਲਾ ਨੰਬਰ ਲਿਆ ਅਤੇ ਕਾਲਜ ਤੀਜੇ ਨੰਬਰ ‘ਤੇ ਰਿਹਾ। ਲੋਕ ਗੀਤ ਵਿੱਚ ਕਾਲਜੀਏਟ ਸਕੂਲ ਤੀਜੇ ਨੰਬਰ ‘ਤੇ ਅਤੇ ਫਸਟ ਏਡ ਪ੍ਰਤੀਯੋਗਤਾ ਵਿੱਚ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਬੀ.ਬੀ.ਕੇ ਡੀ.ਏ.ਵੀ ਕਾਲਜ ਅਤੇ ਕਾਲਜੀਏਟ ਸਕੂਲ ਦੇ ਇਸ ਪ੍ਰੋਗਰਾਮ ਵਿੱਚ ਬਿਹਤਰੀਨ ਪ੍ਰਦਰਸ਼ਨ ਦੀ ਰੈਡ ਕਰਾਸ ਅਧਿਕਾਰੀ ਸ਼ਿਵ ਦੁਲਾਰ ਸਿੰਘ (ਰਿਟਾਇਰਡ ਆਈ.ਏ.ਐਸ) ਅਤੇ ਅਮਰਜੀਤ ਸਿੰਘ ਫ਼ੀਲਡ ਅਫ਼ਸਰ ਰੈਡ ਕਰਾਸ ਸੋਸਾਇਟੀ ਨੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਵਧਾਈ ਦਿੱਤੀ ਅਤੇ ਵਧੀਆ ਪ੍ਰਦਰਸ਼ਨ ਲਈ ਬੀ.ਬੀ.ਕੇ ਡੀ.ਏ.ਵੀ ਸੰਸਥਾਵਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਪ੍ਰਿੰਸੀਪਲ ਡਾ. ਵਾਲੀਆ ਨੇ ਰੈਡ ਕਰਾਸ ਸੋਸਾਇਟੀ ਦਾ ਧੰਨਵਾਦ ਕਰਦੇ ਹੋਏ, ਜੇਤੂ ਵਿਦਿਆਰਥਣਾਂ ਅਤੇ ਸਟਾਫ਼ ਨੂੰ ਸ਼ੁਭਕਾਮਨਾਵਾਂ ਦਿੱਤੀਆ।ਦੱਸਣਯੋਗ ਹੈ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਵਿਦਿਆਰਥਣਾ ਹਰ ਸਾਲ ਰੈਡਕਰਾਸ ਵਲੋਂ ਕਰਵਾਏ ਜਾਂਦੇ, ਭਾਈ ਘਨੀਆ ਜੀ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਭਾਗ ਲੈਂਦੀਆਂ ਹਨ।
ਇਸ ਮੌਕੇ ਡਾ. ਨਰੇਸ਼, ਡਾ. ਸ਼ੈਲੀ ਜੱਗੀ, ਡਾ. ਪ੍ਰਿੰਯਕਾ ਬੱਸੀ, ਡਾ. ਲਲਿਤ ਗੋਪਾਲ, ਡਾ. ਬੀਨੂ ਕਪੂਰ, ਡਾ. ਸੁਨੀਤਾ ਸ਼ਰਮਾ, ਅਸ਼ੋਕ ਮਲਹੋਤਰਾ, ਪ੍ਰੋ. ਨਰਿੰਦਰ ਕੁਮਾਰ, ਪ੍ਰੋ. ਜਗਮੀਤ ਸਿੰਘ, ਵਿਜੇ ਮਹਿਕ ਅਤੇ ਸੂਰਜ ਮਨੀ ਆਦਿ ਮੌਜ਼ੂਦ ਸਨ।
Check Also
ਸਰਕਾਰੀ ਸੀਨੀ./ ਸੈਕੰ. ਸਕੁਲ (ਲੜਕੇ) ਸਮਰਾਲਾ ਵਿਖੇ ਸੈਸ਼ਨ 2023-24 ਲਈ ਦਾਖ਼ਲਾ ਮੁਹਿੰਮ ਦਾ ਆਗਾਜ਼
ਸਮਰਾਲਾ, 2 ਫਰਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ …