Saturday, June 3, 2023

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਸਮਰਾਲਾ ਦੀ ਜ਼ਰੂਰੀ ਮੀਟਿੰਗ ਹੋਈ

ਸਮਰਾਲਾ, 28 ਦਸੰਬਰ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ (ਰਜਿ.) ਸਮਰਾਲਾ ਦੀ ਮੀਟਿੰਗ ਅੱਜ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਮਹਾਨ ਸਖ਼ਸ਼ੀਅਤਾਂ ਨੂੰ ਕੋਟ-ਕੋਟ ਪ੍ਰਣਾਮ ਕੀਤਾ ਗਿਆ।ਪੈਨਸ਼ਨਰਜ਼ ਸਟੇਟ ਬਾਡੀ ਪਟਿਆਲਾ ਦੇ ਫੈਸਲੇ ਅਨੁਸਾਰ 1 ਜਨਵਰੀ 2023 ਨੂੰ ਮੈਂਬਰਾਂ ਦੀ ਮੈਂਬਰਸ਼ਿਪ ਰੀਨਿਊ ਕੀਤੀ ਜਾਵੇਗੀ ਅਤੇ ਸਲਾਨਾ ਚੰਦਾ ਵੀ ਇਕੱਠਾ ਕੀਤਾ ਜਾਵੇ।ਨਵੇਂ ਸਾਲ ਦੇ ਕਲੰਡਰ ਵੀ ਵੰਡੇ ਜਾਣਗੇ ਅਤੇ 2 ਤੋਂ 5 ਜਨਵਰੀ ਤੱਕ ਪਨੈਸ਼ਨਰਜ਼ ਐਸੋਸੀਏਸ਼ਨ ਦੇ ਅਹੁੱਦੇਦਾਰ ਬੈਂਕ ਵਿੱਚ ਬੈਠਣਗੇ ਅਤੇ ਅਗਲੀ ਮੀਟਿੰਗ ਵਿੱਚ ਸਟੇਟ ਬਾਡੀ ਦਾ ਜੋ ਫੈਸਲਾ ਹੋਵੇਗਾ, ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਮੀਟਿੰਗ ਵਿੱਚ ਇੰਜ: ਪ੍ਰੇਮ ਸਿੰਘ ਐਸ.ਡੀ.ਓ, ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ. ਜੁਗਲ ਕਿਸ਼ੋਰ ਸਾਹਨੀ ਵਾਈਸ ਸਕੱਤਰ, ਇੰਜ. ਸੁਖਦਰਸ਼ਨ ਸਿੰਘ ਸਕੱਤਰ, ਦਰਸ਼ਨ ਸਿੰਘ ਕੈਸ਼ੀਅਰ, ਪ੍ਰੇਮ ਕੁਮਾਰ ਸਰਕਲ ਆਗੂ, ਪ੍ਰੇਮ ਚੰਦ ਭਲਾ ਲੋਕ, ਦਰਸ਼ਨ ਸਿੰਘ ਕੋਟਾਲਾ, ਰਕੇਸ਼ ਕੁਮਾਰ ਮਾਛੀਵਾੜਾ ਸਾਹਿਬ, ਜਸਵੰਤ ਸਿੰਘ ਢੰਡਾ ਅਤੇ ਮਹੇਸ਼ ਕੁਮਾਰ ਖਮਾਣੋਂ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …