Saturday, August 2, 2025
Breaking News

ਪ੍ਰੀਖਿਆਵਾਂ ਦੇ ਸਮੇਂ ਧਿਆਨ ਰੱਖਣ ਯੋਗ ਗੱਲਾਂ

ਪਿਆਰੇ ਬੱਚਿਓ ਪ੍ਰੀਖਿਆਵਾਂ ਵਿੱਚ ਸਾਰੇ ਹੀ ਚਾਹੁੰਦੇ ਹਨ ਕਿ ਅਸੀਂ ਵੱਧ ਤੋਂ ਵੱਧ ਨੰਬਰ ਪ੍ਰਾਪਤ ਕਰੀਏ, ਪਰ ਸਫ਼ਲਤਾ ਪ੍ਰਾਪਤੀ ਲਈ ਅਨੁਸ਼ਾਸ਼ਨ ਬਹੁਤ ਜਰੂਰੀ ਹੈ।ਆਰਾਮ ਅਤੇ ਸਫ਼ਲਤਾ ਕਦੇ ਇਕੱਠੇ ਨਹੀਂ ਮਿਲਦੇ।ਸੰਸਕ੍ਰਿਤ ਭਾਸ਼ਾ ਵਿੱਚ ਸ਼ਲੋਕ ਹੈ :-
ਕਾਗ ਚੇਸ਼ਟਾਮ, ਬਕੋ ਧਿਆਨਮ, ਅਲਪ ਆਹਾਰਮ, ਤਜੋ ਵਿਕਾਰਮ ਕਾਗ ਚੇਸ਼ਟਾਮ ਤੋਂ ਭਾਵ ਹੈ ਕਿ ਵਿਦਆਰਥੀ ਦੀ ਕੋਸ਼ਿਸ਼ ਕਾਂ ਵਾਂਗ ਹੋਣੀ ਚਾਹੀਦੀ ਹੈ, ਜਿਵੇਂ ਕਾਂ ਨਿਡਰਤਾ ਨਾਲ ਖਾਣ ਵਾਲ਼ੇ ਦੀ ਥਾਲੀ ਵਿਚੋਂ ਰੋਟੀ ਚੁੱਕ ਕੇ ਲੈ ਜਾਂਦਾ ਹੈ।ਤੁਹਾਨੂੰ ਵੀ ਪੇਪਰਾਂ ਤੋਂ ਡਰਨਾ ਨਹੀਂ ਚਾਹੀਦਾ।ਤੁਹਾਡਾ ਧਿਆਨ ਬਗੁਲੇ ਵਾਂਗ ਪੱਕਾ ਹੋਣਾ ਚਾਹੀਦਾ ਹੈ।ਬਗੁਲਾ ਆਸਮਾਨ ਵਿੱਚ ਉੱਡਦਾ ਹੋਇਆ ਪਾਣੀ ਵਿੱਚੋਂ ਮੱਛੀ ਇੱਕੋ ਵਾਰ ਫੜ੍ਹ ਲੈਂਦਾ ਹੈ।ਇਸੇ ਤਰ੍ਹਾਂ ਜੇਕਰ ਤੁਹਾਡਾ ਧਿਆਨ ਪੱਕਾ ਹੋਵੇਗਾ ਤਾਂ ਤੁਸੀਂ ਔਖੇ ਤੋਂ ਔਖਾ ਵਿਸ਼ਾ ਵੀ ਸਮਝ ਲਵੋਗੇ।ਅਲਪ ਆਹਾਰਮ ਤੋਂ ਭਾਵ ਹੀ ਕਿ ਵਿਦਆਰਥੀ ਦੀ ਖੁਰਾਕ ਘੱਟ ਅਤੇ ਸਿਹਤਮੰਦ ਹੋਣੀ ਚਾਹੀਦੀ ਹੈ।ਫਾਸਟ ਫੂਡ ਤੁਹਾਡੀ ਯਾਦ ਸ਼ਕਤੀ ਤੇ ਮਾੜਾ ਅਸਰ ਪਾਉਂਦੇ ਹਨ ਅਤੇ ਆਲਸੀ ਬਣਾਉਂਦੇ ਹਨ।ਤਜ਼ੋ ਵਿਕਾ ਰਮ ਤੋਂ ਭਾਵ ਹੈ ਬੁਰਾਈਆਂ ਤੋਂ ਦੂਰ ਰਹਿਣਾ।ਵਿਦਿਆਰਥੀ ਨੂੰ ਧਿਆਨ ਭਟਕਾਉਣ ਵਾਲੇ ਸਾਧਨਾਂ ਜਿਵੇਂ ਕਿ ਮੋਬਾਈਲ, ਟੈਲੀਵਿਜ਼ਨ, ਆਨਲਾਈਨ ਗੇਮਾਂ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ।ਨਸ਼ਿਆਂ ਤੋਂ ਬਚਣਾ ਚਾਹੀਦਾ ਹੈ।
ਸੋ ਬੱਚਿਓ ਇਨ੍ਹਾਂ ਨਿਯਮਾਂ ਦਾ ਪਾਲਣ ਕਰ ਕੇ ਵੇਖੋ ਤੁਸੀਂ ਜਰੂਰ ਸਫ਼ਲ ਹੋਵੋਗੇ।2912202205

ਰਸ਼ਮੀ (ਅੰਗਰੇਜ਼ੀ ਅਧਿਆਪਿਕਾ)
ਸਰਕਾਰੀ ਸੀਨੀਅਰ ਸਕੈਡਰੀ ਸਮਰਾਟ ਸਕੂਲ ਕੰਨਿਆ,
ਧਨੌਲਾ (ਜ਼ਿਲ੍ਹਾ ਬਰਨਾਲਾ)

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …