Friday, March 29, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਚਾਈਨਾ ਡੋਰ ਖਿਲਾਫ ਪ੍ਰੋਗਰਾਮ

ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਕੇ ਖਿਲਾਫ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਚਾਈਨਾ ਡੋਰ ਕੇ ਮਾੜੇ ਪ੍ਰਭਾਵਾਂ ਬਾਰੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਅੰਮ੍ਰਿਤਸਰ ਸਾਂਝ ਕੇਂਦਰ ਕੇ ਜਿਲ੍ਹਾ ਇੰਚਾਰਜ਼ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਦਲਜੀਤ ਸਿੰਘ, ਡਾ. ਵਿਨੀਤ ਗੁਪਤਾ, ਫਿਲਮ ਡਾਇਰੈਕਟਰ ਚੰਚਲ ਕੁਮਾਰ, ਐਕਟਰ ਅਮਨ ਕੁਮਾਰ ਅਤੇ ਐਕਟਰ ਜਗਤਾਰ ਸਿੰਘ ਵੀ ਮੌਜ਼ੂਦ ਸਨ।ਡਾ. ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਸਾਰੇ ਮਹਿਮਾਨਾਂ ਦਾ ਫੁਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ।ਦਲਜੀਤ ਸਿੰਘ ਨੇ ਕਿਹਾ ਕਿ ਚਾਈਨਾ ਡੋਰ ਮਨੁੱਖਾਂ ਤੇ ਪਸ਼ੂਆਂ ਨੂੰ ਬੁਰੀ ਤਰਾਂ ਜਖਮੀ ਕਰਦੀ ਹੈ।ਇਸ ਲਈ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਸਮੇਂ ਡਾਇਰੈਕਟਰ ਚੰਚਲ ਕੁਮਾਰ ਵਲੋਂ ਬਣਾਈ ਚਾਈਨਾ ਡੋਰ ਨਾਲ ਸੰਬੰਧਿਤ ਲਘੁ ਫਿਲਮ ਵੀ ਦਿਖਾਈ ਗਈ।
ਡਾ. ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਲੋਹੜੀ ਤੇ ਮਕਰ ਸੰਕਰਾਂਤੀ ‘ਤੇ ਚਾਈਨਾ ਡੋਰ ਦੀ ਪਤੰਗ ਉਡਾਉਣ ਲਈ ਵਰਤੋਂ ਨਾ ਕਰਨ ਤਾਂ ਜੋ ਉਹ ਆਪ ਅਤੇ ਹੋਰ ਵੀ ਸੁਰੱਖਿਅਤ ਰਹਿਣ।ਬੱਚਿਆਂ ਨੇ ਇਸ ਸਮੇਂ ਚਾਈਨਾ ਡੋਰ ਦਾ ਬਾਈਕਾਟ ਕਰਨ ਸਬੰਧੀ ਸਹੁੰ ਵੀ ਚੁੱਕੀ। ਡਾ. ਪ੍ਰਿੰਸੀਪਲ  ਗੁਪਤਾ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਉਨਾਂ ਨੂੰ ਸਨਮਾਨਿਤ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …