ਸੰਗਰੂਰ, 30 ਜਨਵਰੀ (ਜਗਸੀਰ ਲੌਂਗੋਵਾਲ) – ਪਦਮ ਸ਼੍ਰੀ, ਵਿਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਪਰਉਪਕਾਰੀ ਜੀਵਨ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਤਿੰਨ ਰੋਜ਼ਾ ਸਾਲਾਨਾ ਬਰਸੀ ਸਮਾਗਮ ਬੜੂ ਸਾਹਿਬ ਵਿਖੇ ਕਰਵਾਇਆ ਗਿਆ।ਜਿਸ ਵਿਚ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।ਸਿੰਘ ਸਾਹਿਬਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੰਤ ਬਾਬਾ ਭੁਪਿੰਦਰ ਸਿੰਘ ਝਰਕ ਵਾਲੇ, ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲੇ, ਸੰਤ ਬਾਬਾ ਗੁਰਜੰਟ ਸਿੰਘ ਮੰਡਵੀ ਵਾਲੇ, ਭਾਈ ਸਾਹਿਬ ਭਾਈ ਸੁਖਦੇਵ ਸਿੰਘ, ਹਜ਼ੂਰੀ ਕਥਾਵਾਚਕ ਤਖ਼ਤ ਸ੍ਰੀ ਨਾਂਦੇੜ ਸਾਹਿਬ ਮਹਾਰਾਸ਼ਟਰ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਜੀ ਦੀ ਜੀਵਨੀ ਜਾਰੀ ਕੀਤੀ।ਵਿਸ਼ਵ ਭਰ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕੀਤਾ।ਸੰਪੂਰਨ ਪਾਠ ਵਿੱਚ ਸ਼ਾਮਲ 1889 ਪਰਿਵਾਰਾਂ ਤੋਂ ਇਲਾਵਾ ਸੰਗਤਾਂ ਨੇ 138746 ਜਪੁਜੀ ਸਾਹਿਬ, 54530 ਚੌਪਈ ਸਾਹਿਬ, 9632 ਸੁਖਮਨੀ ਸਾਹਿਬ, 4028 ਅਨੰਦ ਸਾਹਿਬ, 1162793 ਮੂਲਮੰਤਰ, 1186890 ਬਾਣੀਆਂ ਅਤੇ ਹੋਰ ਬਾਣੀ ਦੇ ਪਾਠ ਕੀਤੇ।ਦੁਨੀਆਂ ਭਰ ਦੀਆਂ ਸੰਗਤਾਂ ਵਲੋਂ ਇੰਨੀ ਵੱਡੀ ਗਿਣਤੀ ‘ਚ ਪਾਠ ਕਰਨਾ ਸੰਤ ਬਾਬਾ ਇਕਬਾਲ ਸਿੰਘ ਜੀ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਪ ਸਾਰੀ ਉਮਰ ਰੱਬੀ ਨਾਮ ਦਾ ਜਾਪ ਕੀਤਾ ਅਤੇ ਅਣਗਿਣਤ ਸੰਗਤਾਂ ਨੂੰ ਰੱਬੀ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …