ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਭਗਵਾਨ ਸ਼੍ਰੀ ਵਾਲਮੀਕਿ ਦਿਆਵਾਨ ਮੰਦਰ ਵਿਖੇ ਵਾਲਮੀਕਿ ਸਭਾ ਦੀ ਪ੍ਰਧਾਨਗੀ ਚੋਣ ਮੀਟਿੰਗ ਕੀਤੀ ਗਈ।ਜਿਸ ਵਿੱਚ ਸਮੂਹ ਮੁਹੱਲਾ ਨਿਵਾਸਿਆਂ ਵਲੋਂ ਵਿਚਾਰ ਵਟਾਂਦਰਾ ਕਰਨ ੳਪਰੰਤ ਵੀਰ ਸ਼ਸ਼਼ੀ ਚਾਵਰੀਆ ਨੂੰ ਵਾਲਮੀਕਿ ਸਭਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਇਸ ੳਪਰੰਤ ਮੁਕਤੀ ਮਾਲਾ ਦਾ ਪਾਠ ਕੀਤਾ ਗਿਆ ਅਤੇ ਨਵੇਂ ਚੁਣੇ ਪ੍ਰਧਾਨ ਦਾ ਸਿਰੋਪਾ ਪਾ ਕੇ ਸਨਮਾਨ ਵੀ ਕੀਤਾ ਗਿਆ।ਨਵ ਨਿਯੁੱਕਤ ਪ੍ਰਧਾਨ ਸ਼ਸ਼ੀ ਚਾਵਰੀਆ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਪੂਰੀ ਸ਼ਰਧਾ ਅਤੇ ਤਨਦੇਹੀ ਨਾਲ ਸੇਵਾ ਨਿਭਾਉਣਗੇ।ਇਸ ਮੌਕੇ ਵੀਰ ਜੋਗੀ ਰਾਮ, ਵੀਰ ਵਿਜੈ ਲੰਕੇਸ਼, ਵੀਰ ਰੂਬਲ ਅਛੂਤ, ਵਿਰੋਤਮ ਰਿਸ਼ੀਪਾਲ ਆਦਿਵਾਸੀ, ਵੀਰ ਭਾਰਤ ਵੈਦ, ਬਲਰਾਜ ਟਾਂਕ, ਨਰੇਸ਼ ਬਬਰਿਕ, ਪਦਮ ਅਛੂਤ, ਰਮੇਸ਼ ਬਾਗੜੀ, ਰਵੀ ਰਾਣਾ, ਗੁਰਲਾਜ ਵਿਰਲਾ, ਵੀਰ ਮਹਿਪਾਲ, ਵੀਰ ਨੈਬ ਸਿੰਘ, ਵਿਕੀ ਚਾਵਰੀਆ, ਜਸਵੀਰ ਕਾਲੀ, ਜੀਤਾ ਰਾਣਾ ਮੋਂਟੀ ਚਾਵੀਰਆ, ਵੀਰਇਕਲੱਵਿਆ ਆਦਿ ਹਾਜ਼ਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …