Friday, April 26, 2024

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕਰਵਾਇਆ ਵਿਦਾਇਗੀ ਸਮਾਰੋਹ

ਅਰਮਾਨ ਸਿੰਘ ਨੇ ਜਿਤਿਆ ਮਿਸਟਰ ਫੇਅਰਵੈਲ ਤੇ ਨਿਸ਼ਾ ਨੇ ਮਿਸ ਫੇਅਰਵੈਲ ਦਾ ਖਿਤਾਬ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਪ੍ਰਿੰਸੀਪਲ ਗੁਰਦੇਵ ਸਿੰਘ ਦੀ ਅਗਵਾਈ ਹੇਠ +2 ਆਰਟਸ, ਸਾਇੰਸ ਅਤੇ ਕਾਮਰਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਗੀਤ, ਸੋਲੋ ਡਾਂਸ, ਗਰੁੱਪ ਡਾਂਸ, ਮਮਿੱਕਰੀ, ਮਾਡਲਿੰਗ ਆਦਿ ਦੀ ਪੇਸ਼ਕਾਰੀ ਰਾਹੀਂ ਖੂਬ ਰੰਗ ਬੰਨਿਆ।
ਕਾਲਜ ਵਿਖੇ +2 ਦੇ ਵਿਦਿਆਰਥੀਆਂ ਦੀ ਕਰਵਾਈ ਗਈ ਮਾਡਲਿੰਗ ਅਤੇ ਵੱਖ-ਵੱਖ ਗਤੀਵਿਧੀਆਂ ਦੇ ਆਧਾਰ ’ਤੇ ਉਨ੍ਹਾਂ ਨੂੰ ਵੱਖ-ਵੱਖ ਟਾਈਟਲ ਵੀ ਦਿੱਤੇ ਗਏ।+2 ਕਾਮਰਸ ਦੇ ਵਿਦਿਆਰਥੀ ਅਰਮਾਨ ਸਿੰਘ ਨੂੰ ਮਿਸਟਰ ਫੇਅਰਵੈਲ ਅਤੇ +2 ਆਰਟਸ ਦੀ ਵਿਦਿਆਰਥਣ ਨਿਸ਼ਾ ਨੂੰ ਮਿਸ ਫੇਅਰਵੈਲ ਦਾ ਖਿਤਾਬ ਦਿੱਤਾ ਗਿਆ।+2 ਕਾਮਰਸ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਮਿਸ ਚਾਰਮਿੰਗ, +2 ਕਾਮਰਸ ਦੇ ਵਿਦਿਆਰਥੀ ਕ੍ਰਿਸ਼ਨਾ ਨੂੰ ਮਿਸਟਰ ਹੈਂਡਸਮ, +2 ਸਾਇੰਸ ਦੀ ਵਿਦਿਆਰਥਣ ਵਿਪਨਪ੍ਰੀਤ ਕੌਰ ਨੂੰ ਮਿਸ ਕਾਨਫੀਡੈਂਸ ਅਤੇ +2 ਸਾਇੰਸ ਦੇ ਵਿਦਿਆਰਥੀ ਗੁਰਪ੍ਰੀਤ ਨੂੰ ਮਿਸਟਰ ਕਾਨਫੀਡੈਂਸ ਐਲਾਨਿਆ ਗਿਆ।
ਜੇਤੂ ਵਿਦਿਆਰਥੀਆਂ ਨੂੰ ਪ੍ਰਿੰ: ਗੁਰਦੇਵ ਸਿੰਘ ਨੇ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਸਕੂਲ ’ਚ ਪੜਦਿਆਂ ਵਿਦਾਇਗੀ ਸਮਾਰੋਹ ਜਿਹੇ ਮੌਕੇ ਮਿਲੇ ਜੁਲੇ ਭਾਵਾਂ ਨਾਲ ਭਰੇ ਹੁੰਦੇ ਹਨ।ਇਹ ਉਹ ਸਮਾਂ ਹੈ, ਜਦੋਂ ਅਸੀਂ ਸਕੂਲ ਤੋਂ ਅਗਾਂਹ ਕਾਲਜ ਭਾਵ ਕਿਸ਼ੋਰ ਉਮਰ ਤੋਂ ਜਵਾਨੀ ਦੀ ਉਮਰ ’ਚ ਪੈਰ ਰੱਖਦੇ ਹਾਂ।ਇਸ ਉਮਰ ’ਚ ਜੇਕਰ ਅਸੀਂ ਸਹੀਂ ਫੈਸਲਾ ਲੈ ਕੇ ਸੁਚੇਤ ਰਹਿੰਦੇ ਹਾਂ ਤਾਂ ਅਸੀਂ ਆਉਣ ਵਾਲੇ ਸਮੇਂ ’ਚ ਕਾਮਯਾਬ ਰਹਿੰਦੇ ਹਾਂ ਨਹੀਂ ਤਾਂ ਇਧਰ ਉਧਰ ਭਟਕਦਿਆਂ ਕੀਮਤੀ ਸਮਾਂ ਬਰਬਾਦ ਕਰ ਲੈਂਦੇ ਹਾਂ।ਸੋ ਸਮਾਂ ਰਹਿੰਦੇ ਹੁਣ ਤੋਂ ਹੀ ਆਪਣੇ ਭਵਿੱਖ ਬਾਰੇ ਚੰਗੀਆਂ ਯੋਜਨਾਵਾਂ ਤਿਆਰ ਕਰਨ ਲਈ ਇਹ ਇਕ ਵਧੀਆਂ ਮੌਕਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੁੱਝ ਸਮੇਂ ਬਾਅਦ ਹੋ ਰਹੇ ਫਾਈਨਲ ਇਮਤਿਹਾਨਾਂ ਅਤੇ ਆਉਣ ਵਾਲੇ ਭਵਿੱਖ ਲਈ ਸ਼ੁੱਭ ਇੱਛਾਵਾਂ ਵੀ ਦਿੱਤੀਆਂ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …