Thursday, March 28, 2024

ਨਹਿਰੂ ਯੁਵਾ ਵਲੋਂ ਜੀ-20 ਦੇ ਸਬੰਧ ‘ਚ ਸਰੂਪ ਰਾਣੀ ਮਹਿਲਾ ਕਾਲਜ ‘ਚ ਜ਼ਿਲ੍ਹਾ ਪੱਧਰੀ ਯੁਵਾ ਪ੍ਰੋਗਰਾਮ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਲੋਂ ਜੀ-20 ਦੇ ਸਬੰਧ ਵਿੱਚ ਸਰੂਪ ਰਾਣੀ ਮਹਿਲਾ ਕਾਲਜ ‘ਚ ਜ਼ਿਲ੍ਹਾ ਪੱਧਰੀ ਯੁਵਾ ਕੇਂਦਰ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ ਵੈਸੁਧੇਵ ਕੁਟੁੰਬਕਮ ਸੀ।
ਵਿਧਾਇਕ ਕੁੰਵਰ ਵਿਜੇ ਪਰਤਾਪ ਸਿੰਘ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ, ਜਦਕਿ ਵਿਸ਼ੇਸ਼ ਮਹਿਮਾਨ ਸਰੂਪ ਰਾਣੀ ਮਹਿਲਾ ਕਾਲਜ ਪ੍ਰਿੰਸੀਪਲ ਡਾ: ਪ੍ਰੋ. ਦਿਲਜੀਤ ਕੌਰ ਜਿੰਦੂ ਸਨ।ਸਟੇਜ ਇੰਚਾਰਜ ਪ੍ਰੋ. ਮਨਜੀਤ ਕੌਰ ਦੁਆਰਾ ਸੰਚਾਲਿਤ ਪ੍ਰੋਗਰਾਮ ਦਾ ਆਗਾਜ਼ ਸ਼ਮਾ ਰੌਸ਼ਨ ਕਰਕੇ ਅਤੇ ਗੁਰਬਾਣੀ ਸ਼ਬਦ ਨਾਲ ਕੀਤਾ ਗਿਆ।ਉਪਰੰਤ ਜ਼ਿਲ੍ਹਾ ਯੂਥ ਅਫ਼ਸਰ ਸ੍ਰੀਮਤੀ ਅਕਾਂਕਸ਼ਾ ਨੇ ਹਾਜ਼ਰੀਨ ਨੂੰ ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਪ੍ਰੋਗਰਾਮ ਬਾਰੇ ਦੱਸਿਆ।ਪਹਿਲੇ ਬੁਲਾਰੇ ਡਾ: ਨਿਰਮਲ ਸਿੰਘ ਨੇ ਭਾਗੀਦਾਰਾਂ ਦੇ ਨਾਲ ਜੀ-20 ਦੀ ਪ੍ਰਧਾਨਗੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਨੌਜਵਾਨਾਂ ਨੂੰ ਜੀ-20 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਪ੍ਰੋਗਰਾਮ ਦੇ ਦੂਜੇ ਬੁਲਾਰੇ ਪ੍ਰੋ: ਮਿੰਨਾ ਬੱਗਾ ਨੇ ਜਿਨ੍ਹਾਂ ਨੇ ਭਾਗੀਦਾਰਾਂ ਨੂੰ 2023 ਦੇ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਇਸ ਦੀਆਂ ਕਿਸਮਾਂ, ਵਿਸ਼ੇਸ਼ਤਾਵਾਂ ਅਤੇ ਵਰਤੋਂ ਦੇ ਤਰੀਕਿਆਂ ਬਾਰੇ ਦੱਸਿਆ।ਇਸ ਤੋਂ ਬਾਅਦ ਵਾਈ-20 ਤਹਿਤ ਨੌਜਵਾਨ ਪ੍ਰਤੀਯੋਗੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਜਿਸ ਵਿੱਚ ਵਲੀਨਜੋਤ ਕੌਰ, ਹਰਨੂਰਪ੍ਰੀਤ ਕੌਰ, ਚੰਨਪ੍ਰੀਤ ਕੌਰ, ਹਰਿਆਣਵੀ, ਦੀਆ ਅਰੋੜਾ, ਬਿੰਨੀ, ਮੇਘਪ੍ਰੀਤ ਕੌਰ ਅਤੇ ਤਹਿਰੀਨ ਕੌਰ ਨੇ ਭਾਗ ਲਿਆ।ਇਸ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਸਰਸਵਤੀ ਵੰਦਨਾ, ਵਾਦਲੀ ’ਤੇ ਪੰਜਾਬ ਦੀਆਂ ਲੋਕ ਧੁਨਾਂ, ਪੰਜਾਬੀ ਸਾਜ਼ਾਂ ਨਾਲ ਗਾਉਣ ਅਤੇ ਗਿੱਧੇ ਦਾ ਆਯੋਜਨ ਕੀਤਾ ਗਿਆ।ਵਿਧਾਇਕ ਕੁੰਵਰ ਵਿਜੇ ਪ੍ਰਤਾਪ ਮੁੱਖ ਮਹਿਮਾਨ ਜੀ-20 ਵਿਸ਼ੇ ’ਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ।ਉਨ੍ਹਾਂ ਵਿੱਦਿਆ ਦੇ ਵਿਸ਼ੇ ’ਤੇ ਅੰਮ੍ਰਿਤਸਰ ਵਿਖੇ ਹੋਣ ਵਾਲੀ ਜੀ-20 ਮੀਟਿੰਗ ਅਤੇ ਨਹਿਰੂ ਯੁਵਾ ਕੇਂਦਰ ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਸ਼ਲਾਘਾਕੀਤੀ।ਵਾਈ-20 ਦੇ ਯੁਵਾ ਭਾਗੀਦਾਰਾਂ, ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵਲੋਂ ਅਤੇ ਮੁੱਖ ਮਹਿਮਾਨ ਨੂੰ ਨਹਿਰੂ ਯੁਵਾ ਕੇਂਦਰ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਦੌਰਾਨ 700 ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ।ਪ੍ਰੋਗਰਾਮ ’ਚ ਰਾਸ਼ਟਰੀ ਗੀਤ ਗਾਇਆ ਗਿਆ।ਅੰਤ ਵਿੱਚ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕਟਾ ਨੇ ਸਾਰੇ ਮਹਿਮਾਨਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …