Tuesday, April 16, 2024

ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਅੰਤਰ-ਵਿਭਾਗੀ ਭਾਸ਼ਣ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਫਾਰਮੇਸੀ ਵਿਖੇ ਖਾਲਸਾ ਕਾਲਜ ਆਫ਼ ਫਾਰਮੇਸੀ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ‘ਆਨਲਾਈਨ ਕਲਾਸਾਂ ਦੇ ਫਾਇਦੇ ਅਤੇ ਨੁਕਸਾਨ’ ਵਿਸ਼ੇ ’ਤੇ ਡਿਬੇਟ ਅਤੇ ਐਕਸਟੈਂਪੋਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਕਾਲਜ ਡਾਇਰੈਕਟਰ-ਪਿੰਸੀਪਲ ਡਾ. ਆਰ.ਕੇ ਧਵਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਆਯੋਜਿਤ ਇਸ ਸਮਾਗਮ ’ਚ 50 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ।ਡਾ. ਧਵਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਅਜੋਕੇ ਮੁਕਾਬਲੇਬਾਜ਼ੀ ਦੇ ਯੁੱਗ ’ਚ ਵਿੱਦਿਅਕ ਸੰਸਥਾਵਾਂ ’ਚ ਉਕਤ ਪ੍ਰਤੀਯੋਗਤਾਵਾਂ ਕਰਵਾਉਣਾ ਅਤਿ ਲਾਜ਼ਮੀ ਹੈ, ਜਿਸ ਨਾਲ ਮੰਚ ’ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ’ਚ ਝਿਜ਼ਕ ਮਹਿਸੂਸ ਕਰਨ ਵਾਲੇ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ਼ ਪੈਦਾ ਹੁੰਦਾ ਹੈ।
ਸਮਾਗਮ ਦੌਰਾਨ ਕਰਵਾਏ ਵਾਦ-ਵਿਵਾਦ ਮੁਕਾਬਲੇ ’ਚ ਬੀ. ਫਾਰਮੇਸੀ ਸਮੈਸਟਰ 8ਵੇਂ ਦੇ ਨਿਖਿਲ ਅਤੇ ਅੰਕੁਸ਼ ਦੀ ਟੀਮ ਜੇਤੂ ਰਹੀ।ਜਦਕਿ ਬੀ. ਫਾਰਮੇਸੀ, ਚੌਥੇ ਸਮੈਸਟਰ ਦੇ ਸੁਖਮਨਪ੍ਰੀਤ ਤੇ ਮੁਸਕਾਨ ਅਤੇ ਡੀ. ਫਾਰਮੇਸੀ ਦੂਸਰਾ ਸਾਲ ਦੇ ਕੁਲਦੀਪ ਅਤੇ ਉਦੈ ਨੇ ਦੂਜਾ ਸਥਾਨ ਹਾਸਲ ਕੀਤਾ।
ਡਾ. ਧਵਨ ਨੇ ਕਿਹਾ ਕਿ ਇਸ ਤੋਂ ਇਲਾਵਾ ਬੀ.ਐਸ.ਸੀ ਸਮੈਸਟਰ 6ਵਾਂ ਦੇ ਰਮਨਜੋਤ ਅਤੇ ਮਨਸੀਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਐਕਸਟੈਂਪੋਰ ਮੁਕਾਬਲੇ ’ਚ ਬੀ.ਐਸ.ਸੀ ਸਮੈਸਟਰ 6ਵੇਂ ਦੇ ਵਿਦਿਆਰਥੀ ਕੋਮਲਪ੍ਰੀਤ ਨੇ ਪਹਿਲਾ ਸਥਾਨ ਹਾਸਲ ਕੀਤਾ।ਜਦਕਿ ਇਸੇ ਮੁਕਾਬਲੇ ’ਚ ਪਵਨਦੀਪ ਅਤੇ ਕੁਲਦੀਪ ਨੇ ਦੂਜਾ ਅਤੇ ਗੈਵਿਨ ਨੇ ਤੀਜਾ ਸਥਾਨ ਹਾਸਲ ਕੀਤਾ।
ਡਾ. ਧਵਨ ਨੇ ਜੇਤੂਆਂ ਨੂੰ ਸਰਟੀਫ਼ਿਕੇਟ ਤਕਸੀਮ ਉਪਰੰਤ ਸਮਾਗਮ ਦੀ ਸਫਲਤਾ ਲਈ ਪ੍ਰਬੰਧਕਾਂ ਅਤੇ ਜੱਜਾਂ ਨੂੰ ਵੀ ਮੁਬਾਰਬਾਦ ਦਿੱਤੀ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …