Thursday, May 29, 2025
Breaking News

ਕਿਲ੍ਹਾ ਗੋਬਿੰਦਗੜ੍ਹ ਵਿਖੇ ਤਿੰਨ ਰੋਜ਼ਾ ਸੂਫੀ ਫੈਸਟੀਵਲ 15 ਤੋਂ

ਨੂਰਾਂ ਸਿਸਟਰ, ਮਾਸਟਰ ਸਲੀਮ ਸਮੇਤ ਵੱਡੇ ਫਨਕਾਰ ਕਰਨਗੇ ਕਲ੍ਹਾ ਦਾ ਪ੍ਰਦਰਸ਼ਨ

ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਸੈਰ ਸਪਾਟਾ ਵਿਭਾਗ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ 15 ਤੋਂ 17 ਮਾਰਚ ਤੱਕ ਤਿੰਨ ਰੋਜ਼ਾ ਸੂਫੀ ਫੈਸਟੀਵਲ ਕਿਲ੍ਹਾ ਗੋਬਿੰਦਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਨੂਰਾਂ ਸਿਸਟਰ, ਮਾਸਟਰ ਸਲੀਮ, ਫਿਰੋਜ਼ ਖਾਨ, ਮਾਸ਼ਾ ਅਲੀ, ਅਕੀਦਤ, ਰਾਣੀ ਰਣਦੀਪ, ਹਸ਼ਮਤ ਸੁਲਤਾਨਾ, ਸੁਪਨੰਦਨ ਅੰਮ੍ਰਿਤਸਰੀਆਂ ਦਾ ਮਨੋਰੰਜਨ ਕਰਨਗੇ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ 15 ਅਤੇ 16 ਮਾਰਚ ਨੂੰ ਦਾਖਲਾ ਆਮ ਲੋਕਾਂ ਲਈ ਖੁੱਲਾ ਰਹੇਗਾ, ਜਦਕਿ 17 ਮਾਰਚ ਨੂੰ ਕੇਵਲ ਜੀ-20 ਲਈ ਵਿਦੇਸ਼ਾਂ ਤੋਂ ਆਏ ਮਹਿਮਾਨ ਹੀ ਇਸ ਪ੍ਰੋਗਰਾਮ ਦਾ ਅਨੰਦ ਲੈਣਗੇ।ਪ੍ਰੋਗਰਾਮ ਦਾ ਸਮਾਂ ਸ਼ਾਮ 6 ਵਜੇ ਤੋਂ 10 ਵਜੇ ਤੱਕ ਦਾ ਹੋਵੇਗਾ, ਜੋ ਆਮ ਲੋਕਾਂ ਲਈ ਵੀ ਮੁਫ਼ਤ ਹੋਵੇਗਾ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਸੂਫੀ ਫੈਸਟੀਵਲ ਨੂੰ ਸਲਾਨਾ ਮੇਲੇ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜੇਕਰ ਅੰਮ੍ਰਿਤਸਰੀਆਂ ਨੇ ਸੂਫੀ ਕਲਾ ਨੂੰ ਰੱਜ਼ਵਾਂ ਪਿਆਰ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਵਿਸ਼ਵ ਪੱਧਰੀ ਸੂਫੀ ਮੇਲਾ ਬਣ ਜਾਵੇਗਾ।ਉਨਾਂ ਕਿਹਾ ਕਿ ਸੂਫੀ ਕਾਵਿ ਪੰਜਾਬ ਸਾਹਿਤ ਇਤਹਾਸ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਇਸ ਦੇ ਮੋਢੀ ਕਲਮਕਾਰਾਂ ਵਿਚ ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ ਬਟਾਲਵੀ, ਵਜੀਦ, ਬੁੱਲੇ ਸ਼ਾਹ, ਹਾਸ਼ਮ ਸ਼ਾਹ, ਗੁਲਾਮ ਫਰੀਦ ਵਰਗੇ ਵੱਡੇ ਸੂਫੀ ਕਵੀ ਹੋਏ ਹਨ।ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਸੰਗੀਤ ਦੀ ਇਸ ਸੂਖਮ ਕਲਾ ਜ਼ਰੀਏ ਸੁਹਜ, ਸੁਆਦ ਅਤੇ ਚੰਗੇ ਜੀਵਨ ਦੀ ਪ੍ਰੇਰਨਾ ਦਿੱਤੀ ਜਾਵੇ।

 

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …