ਯੂਨੀਵਰਸਿਟੀ ਦੇ ਸਟਾਰਟਅਪ ਪ੍ਰੋਜੈਕਟ ਜੀ-20 ਸੰਮੇਲਨ ਐਕਸਪੋ ‘ਚ ਬਣੇ ਖਿੱਚ ਦਾ ਕੇਂਦਰ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਖੇ ਅੱਜ ਤੋਂ ਸ਼ੁਰੂ ਹੋਏ ਜੀ-20 “ਦੂਜਾ ਐਜੂਕੇਸ਼ਨ ਵਰਕਿੰਗ ਗਰੁੱਪ ਸਮਿਟ” ਵਿੱਚ ਆਈ.ਕੇ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਜਲੰਧਰ-ਕਪੂਰਥਲਾ ਨੇ ਉਤਸ਼ਾਹ ਨਾਲ ਭਾਗ ਲਿਆ! ਯੂਨੀਵਰਸਿਟੀ ਵਲੋਂ ਸਮਿਟ ਦੇ ਐਜੂਕੇਸ਼ਨ ਐਕਸਪੋ ਵਿੱਚ ਵਿਦਿਆਥੀਆਂ ਵਲੋਂ ਤਿਆਰ ਸਟਾਰਟਅਪ ਪ੍ਰੋਜੈਕਟਾਂ ਦੀ ਬਿਹਤਰ ਪ੍ਰਦਰਸ਼ਨੀ ਵੀ ਲਗਾਈ ਗਈ ਹੈ।ਰਜਿਸਟਰਾਰ ਡਾ. ਐਸ.ਕੇ ਮਿਸਰਾ ਦੀ ਅਗਵਾਈ ‘ਚ ਕਾਰਪੋਰੇਟ ਰਿਲੇਸ਼ਨ ਤੇ ਐਲੂਮਨੀ ਵਿਭਾਗ ਵਲੋਂ “ਜੀ-20 ਸਮਿਟ ਵਿੱਚ ਆਪਣੀਆਂ ਵੱਖੋ-ਵੱਖ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਹਨ।ਡਾ. ਮਿਸ਼ਰਾ ਇਸ ਪ੍ਰੋਗਰਾਮ ਵਿਚ ਵਿਸ਼ੇਸ ਸੱਦੇ ‘ਤੇ ਸ਼ਾਮਿਲ ਹੋਏ! ਇਸ ਸਮਿਟ ਤੇ ਐਕਸਪੋ ਵਿੱਚ ਲੋਕ ਸੰਪਰਕ ਦਫ਼ਤਰ ਅਤੇ ਦਾਖ਼ਲਾ ਵਿਭਾਗ ਦਾ ਵੀ ਯੋਗਦਾਨ ਰਿਹਾ।
ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸ਼ੁਰੂ ਹੋਏ “ਜੀ-20 ਸਮਿਟ ਦਾ ਉਦਘਾਟਨ ਬੁੱਧਵਾਰ ਨੂੰ ਮੁੱਖ-ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤਾ ਗਿਆ।ਜੀ-20 ਦੇ ਵਿੱਚ ਸ਼ਾਮਲ ਵੱਖੋ-ਵੱਖ ਰਾਸ਼ਟਰਾਂ ਦੇ ਉਚ ਅਧਿਕਾਰੀਆਂ, ਰਾਜਨੀਤਿਕਾਂ, ਸਿਖਿਆ ਸ਼ਾਸ਼ਤਰੀਆਂ ਅਤੇ ਹੋਰ ਨੁਮਾਇੰਦਿਆ ਵਲੋਂ ਸ਼ਮੂਲੀਅਤ ਦਰਜ਼ ਕਰਵਾਈ ਗਈ।ਡਾ. ਮਿਸ਼ਰਾ ਨੇ ਦੱਸਿਆ ਕਿ ਪੰਜਾਬ ਰਾਜ ਦੀ ਤਕਨੀਕੀ ਸਿੱਖਿਆ ਦੀ ਪਹੁੰਚ ਵਿਸ਼ਵ ਵਿਆਪੀ ਹੈ ਅਤੇ ਮੌਜ਼ੂਦਾ ਸਰਕਾਰ ਦੇ ਅਜਿਹੇ ਉਦਮ ਸਦਕਾ ਪੰਜਾਬ ਦੀ ਤਕਨੀਕੀ ਸਿੱਖਿਆ ਨੂੰ ਹੋਰ ਨਵੇਂ ਆਯਾਮ ਵਿਸ਼ਵ ਪੱਧਰ ‘ਤੇ ਮਿਲਣਗੇ। ਯੂਨੀਵਰਸਿਟੀ ਦੇ ਅੰਮ੍ਰਿਤਸਰ ਕੈਂਪਸ ਦੇ ਡਾਇਰੈਕਟਰ ਡਾ. ਅਮਿਤ ਸਰੀਨ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸਟਾਰਟਅਪ ਪ੍ਰੋਜੈਕਟ ਵਿੱਚ ਐਮ.ਆਈ.ਐਮ.ਆਈ.ਟੀ ਮਲੋਟ ਦੀ ਟੀਮ ਦਾ ਪ੍ਰੋਜੈਕਟ “ਪੂਜਾ ਪ੍ਰੋਹਿਤ”, ਏ.ਪੀ.ਜੇ ਆਈ.ਐਮ.ਟੀ.ਸੀ ਜਲੰਧਰ ਦੇ ਵਿਦਿਆਰਥੀ ਸ਼੍ਰੀਆ ਮੈਨੀ ਦਾ ਪ੍ਰੋਜੈਕਟ “ਇਮੁਨੋ ਇਟਸ” ਅਤੇ ਜੀ.ਐਨ.ਡੀ.ਈ.ਸੀ ਦਾ ਪ੍ਰੋਜੈਕਟ “ਰਫਤਾਰ ਇੰਜੀਨੀਅਰਿੰਗ” ਅਤੇ ਇਸੇ ਕਾਲਜ ਨਾਲ ਸਬੰਧਿਤ “ਆਰ-ਟੇਕ ਮੋਲਡ” ਸ਼ਾਮਿਲ ਰਹੇ।
ਪਹਿਲੇ ਦਿਨ ਦੇ ਪ੍ਰਦਰਸ਼ਨੀ ਸਟਾਲ ਨੂੰ ਵੇਖਣ ਆਉਣ ਵਾਲਿਆਂ ਵਿਚ ਯੂ.ਏ.ਈ, ਦੁਬਈ, ਸਾਊਥ ਕੋਰੀਆ ਆਦਿ ਮੁਲਕਾਂ ਦੇ ਡੇਲਿਗੇਟ ਸ਼ਾਮਿਲ ਸਨ।ਇਸ ਤੋਂ ਇਲਾਵਾ ਆਈ.ਆਈ.ਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ, ਟਾਟਾ ਰਿਸਰਚ ਇੰਸਟੀਟਿਊਟ ਦੇ ਡਾਇਰੈਕਟਰ ਅਤੇ ਹੋਰ ਉੱਚ ਵਿਦਿਅਕ ਅਦਾਰਿਆਂ ਦੇ ਸੀਨੀਅਰ ਨੁਮਾਇੰਦਿਆਂ ਵਲੋਂ ਦੌਰਾ ਕੀਤਾ ਗਿਆ।
ਇਸ ਮੌਕੇ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾ, ਡਿਪਟੀ ਡਾਇਰੈਕਟਰ ਨਵਦੀਪਕ ਸੰਧੂ, ਸਹਾਇਕ ਡਾਇਰੈਕਟਰ ਮ੍ਰਿਗੇਨਦਰ ਬੇਦੀ, ਸਹਾਇਕ ਪ੍ਰੋਫ਼ੈਸਰ ਗ਼ਜ਼ਲ ਸ਼ਰਮਾ, ਪ੍ਰੋਗਰਾਮਰ ਤਰੁਣ ਕਨੋਡੀਆ ਆਦਿ ਮੌਜ਼ੂਦ ਰਹੇ।