ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਚੰਡੀਗੜ੍ਹ ਤੋਂ ਛੱਪਦੇ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਜਸਬੀਰ ਸਿੰਘ ਸੱਗੂ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ, ਜਦ ਉਨਾਂ ਦੀ ਮਾਸੀ ਸੱਸ ਮਾਤਾ ਸੁਰਿੰਦਰ ਕੌਰ ਦਾ ਬੀਤੇ ਦਿਨੀ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ।ਤਕਰੀਬਨ 75 ਸਾਲਾ ਮਾਤਾ ਸੁਰਿੰਦਰ ਕੌਰ ਆਪਣੇ ਪਿੱਛੇ ਪਤੀ ਸਵਰਨ ਸਿੰਘ, ਇੱਕ ਬੇਟਾ ਰੁਪਿੰਦਰ ਸਿੰਘ ਅਤੇ ਚਾਰ ਸ਼ਾਦੀਸ਼ੁਦਾ ਬੇਟੀਆਂ ਤੇ ਦੋਹਤੇ ਦੋਹਤੀਆਂ ਛੱਡ ਗਏ ਹਨ।ਉਨਾਂ ਨਮਿਤ ਅੰਤਿਮ ਅਰਦਾਸ ਸਥਾਨਕ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਭਵਨ ਈਸਟ ਮੋਹਨ ਨਗਰ ਵਿਖੇ ਹੋਈ।ਜਿਸ ਵਿੱਚ ਵੱਡੀ ਗਿਣਤੀ ‘ਚ ਰਿਸ਼ਤੇਦਾਰ ਅਤੇ ਸਬੰਧੀਆਂ ਤੋਂ ਇਲਾਵਾ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਸ਼ਾਮਲ ਹੋਈਆਂ।ਜਿੰਨਾਂ ਵਿੱਚ ਠੇਕੇਦਾਰ ਬਲਕਾਰ ਸਿੰਘ, ਪਰਮੀਨ ਸਿੰਘ, ਨਿਰਵੈਲ ਸਿੰਘ ਭੱਪਾ, ਹਰਜੀਤ ਸਿੰਘ, ਦਲੀਪ ਸਿੰਘ ਭੁੱਲਰ, ਅਮਰੀਕ ਸਿੰਘ ਲੁਧਿਆਣਾ, ਇੰਦਰਜੀਤ ਸਿੰਘ ਭੁੱਲਰ, ਮੰਨਾ ਸਿੰਘ ਝਾਮਕਾ, ਗੁਰਪ੍ਰੀਤ ਸਿੰਘ, ਹੁਕਮਿੰਦਰ ਸਿੰਘ, ਰੁਬਿੰਦਰਪਾਲ ਸਿੰਘ ਸਾਜਨ, ਮਨਦੀਪ ਸਿੰਘ, ਮਨਜੀਤ ਸਿੰਘ ਕਰਾਂਤੀ, ਬਲਵਿੰਦਰ ਸਿੰਘ ਬਿੱਟੂ ਆਦਿ ਹਾਜ਼ਰ ਸਨ।
Check Also
ਜੇ.ਏ.ਸੀ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਕੇਂਦਰੀਕਿ੍ਰਤ ਦਾਖਲਾ ਪੋਰਟਲ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ
ਜੀ.ਐਨ.ਡੀ.ਯੂ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੋਰਟਲ ਨੂੰ ਰੱਦ ਕਰਨ ਦੀ ਅਪੀਲ ਅੰਮਿ੍ਰਤਸਰ, 6 ਜੂਨ …