ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵਲੋਂ ਸੁਰੱਖਿਆ ਬਲਾਂ ਵਿੱਚ ਲੜਕੀਆਂ ਲਈ ਉਪਲੱਬਧ ਕੈਰੀਅਰ ਸਬੰਧੀ ‘ਖਵਾਹਿਸ਼ਾਂ ਦੀ ਉਡਾਨ’ ਪ੍ਰੋਗਰਾਮ ਅਧੀਨ 28 ਮਾਰਚ 2023 ਨੂੰ ਸਵੇਰੇ 11.00 ਵਜੇ ਇੱਕ ਐਕਸਪਰਟ ਟਾਰਕ ਕਰਵਾਈ ਜਾ ਰਹੀ ਹੈ।ਜਿਸ ਵਿੱਚ ਮੇਜਰ ਜਨਰਲ ਜਸਵੀਰ ਸਿੰਘ ਸੰਧੂ ਏ.ਵੀ.ਐਸ.ਐਮ ਡਾਇਰੈਕਟਰ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਲੋਂ ਸੁਰੱਖਿਆ ਬਲਾਂ ਵਿੱਚ ਲੜਕੀਆਂ ਲਈ ਉਪਲੱਬਧ ਮੌਕਿਆਂ ਸਬੰਧੀ ਜਾਣੂ ਕਰਵਾਇਆ ਜਾਵੇਗਾ।ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਇਸ ਪ੍ਰੋਗਰਾਮ ਨੂੰ ਸ਼ਲਾਘਾਯੋਗ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਵੱਧ ਤੋਂ ਵੱਧ ਕੁੜੀਆਂ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ।ਘਰ ਬੈਠੇ ਵੀ ਇਸ ਪ੍ਰੋਗਰਾਮ ਵਿੱਚ www. Facebook.com/events/GF@HCBG@HFD@DDI
ਲਿੰਕ ਉਪਰ ਰਜਿਸਟਰ ਕਰਕੇ ਸ਼ਾਮਲ ਹੋਇਆ ਜਾ ਸਕਦਾ ਹੈ।ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਫੋਨ ਨੰਬਰ 915789068 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਦਾ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ
ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ …