Thursday, February 22, 2024

ਨਹਿਰੂ ਯੁਵਾ ਕੇਂਦਰ ਵਲੋਂ ਆਦਿਵਾਸੀ ਯੁਵਾ ਆਦਾਨ ਪ੍ਰਦਾਨ ਦਾ ਦੂਸਰਾ ਦਿਨ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਸਥਾਨਕ ਨਹਿਰੂ ਯੁਵਾ ਕੇਂਦਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਲੋਂ ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅੰਮਿ੍ਰਤਸਰ ਵਿਖੇ ਆਯੋਜਿਤ 14ਵੇਂ ਕਬਾਇਲੀ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਦੀ ਸ਼ੁਰੂਆਤ ਉਦਘਾਟਨ ਸਮਾਗਮ ਨਾਲ ਕੀਤੀ ਗਈ।ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਜਹਾਨਾਜ਼ੇਬ ਅਖ਼ਤਰ ਚੀਫ਼ ਇਨਕਮ ਟੈਕਸ ਕਮਿਸ਼ਨਰ ਅੰਮ੍ਰਿਤਸਰ, ਵਿਸ਼ੇਸ਼ ਮਹਿਮਾਨ ਡਾ: ਮੰਜ਼ੂ ਬਾਲਾ ਡਾਇਰੈਕਟਰ ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ, ਗੈਸਟ ਆਫ਼ ਆਨਰ ਡਾ: ਮਹਿੰਦਰਾ ਸੰਗੀਤਾ ਡੀਨ ਅਕਾਦਮਿਕ ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਇੰਜੀਨੀਅਰ ਜਤਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਕਾਲਜ ਖੁਸ਼ਪਾਲ ਸੇਵਾਮੁਕਤ ਮੈਨੇਜਰ ਪੀ.ਐਨ.ਬੀ ਮੰਚ ਸੰਚਾਲਨ ਮਿਸ ਗੁਰਸੀਸ ਕੌਰ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰ੍ਰਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।ਮਿਸ ਆਕਾਂਸ਼ਾ ਮਹਾਵਰੀਆ ਜ਼ਿਲ੍ਹਾ ਯੂਥ ਅਫਸਰ ਨੇ ਸਾਰਿਆਂ ਦਾ ਸਵਾਗਤ ਕੀਤਾ।
ਸ਼ੱਭਿਆਚਾਰਕ ਪ੍ਰੋਗਰਾਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰਤੀਯੋਗੀਆਂ ਨੇ ਭਾਗ ਲਿਆ।ਸੁਆਗਤੀ ਗੀਤ ਚਤਰਾ ਜ਼ਿਲ੍ਹੇ ਵਲੋਂ ਗਾਇਆ ਗਿਆ।ਉੜੀਸਾ ਤੋਂ ਜ਼ਿਲ੍ਹਾ ਕਾਲਾਹਾਂਡੀ, ਕਾਂਕਰੇ, ਛੱਤੀਸਗੜ੍ਹ ਤੋਂ ਨਰਾਇਣਪੁਰ, ਝਾਰਖੰਡ ਤੋਂ ਲਾਤੇਹਾਰ ਅਤੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਨੇ ਆਪਣੇ ਸੱਭਿਆਚਾਰ ਦੀ ਝਲਕ ਪੇਸ਼ ਕੀਤੀ।ਪੰਜਾਬ ਦੇ ਵਿਦਿਆਰਥੀਆਂ ਨੇ ਵੀ ਆਪਣਾ ਸੱਭਿਆਚਾਰ ਪੇਸ਼ ਕੀਤਾ।ਜਿਸ ਵਿੱਚ ਭੰਗੜਾ ਗਰੁੱਪ ਲਿਟਲ ਲਿਓਂਸ ਨੇ ਮਾਦਾ ਭਰੂਣ ਹੱਤਿਆ ਵਿਸ਼ੇ ‘ਤੇ ਚਾਨਣਾ ਪਾਇਆ।ਉਪਰੰਤ ਪ੍ਰਸਿੱਧ ਗਾਇਕ ਦਲਵਿੰਦਰ ਦਿਆਲ ਪੁਰੀ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ।ਉਨ੍ਹਾਂ ਨੇ ਕੁਝ ਦੇਸ਼ ਭਗਤੀ ਦੇ ਗੀਤ ਗਾ ਕੇ ਪ੍ਰਤੀਯੋਗੀਆਂ ‘ਚ ਭਰਿਆ।
ਗੁਰਜਸ ਸਿੰਘ ਪੀ.ਟੀ.ਸੀ ਪੰਜਾਬੀ ਫਾਈਨਲਿਸਟ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।ਉਨ੍ਹਾਂ ਨੇ ਭਾਗੀਦਾਰਾਂ ਦਾ ਮਨੋਰੰਜਨ ਕੀਤਾ।ਆਕਾਂਸ਼ਾ ਮਹਾਵਰੀਆ ਨੇ ਗਾਇਕ ਦਲਵਿੰਦਰ ਦਿਆਲ, ਖੁਸ਼ਪਾਲ ਸਿੰਘ ਨੂੰ ਸ਼ਾਲ, ਮੋਮੈਂਟੋ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੂੰ ਕਿੱਟਾਂ (ਬੈਗ ਅਤੇ ਡਾਇਰੀਆਂ) ਵੀ ਦਿੱਤੀਆਂ।
ਦਿਨ ਦੇ ਪਹਿਲੇ ਸੈਸ਼ਨ ਉਪਰੰਤ ਕੈਰੀਅਰ ਗਾਈਡੈਂਸ ਕਰਵਾਇਆ ਗਿਆ।ਜਿਸ ਵਿੱਚ ਨਰੇਸ਼ ਕੁਮਾਰ ਰੋਜ਼ਗਾਰ ਜਨਰੇਸ਼ਨ ਟਰੇਨਿੰਗ ਅਫ਼ਸਰ ਨੇ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕੀਤਾ।ਕਬਾਇਲੀ ਖੇਤਰਾਂ ਦੀਆਂ ਸਮੱਸਿਆਵਾਂ ਅਤੇ ਰੁਜ਼ਗਾਰ ਸਿਰਜਣ ਦੇ ਮੁੱਦੇ ਬਾਰੇ ਗੱਲ ਕੀਤੀ।ਉਨ੍ਹਾ ਨੇ ਕੁੱਝ ਸਮਾਜਿਕ ਮੁੱਦਿਆਂ ਜਿਵੇਂ ਕਿ ਸਿਹਤ, ਗਰੀਬੀ, ਵਾਤਾਵਰਣ ਅਤੇ ਆਦਿਵਾਸੀਆਂ ਨੂੰ ਦਰਪੇਸ਼ ਬੇਦਖਲੀ ਦੀ ਗੱਲ ਕੀਤੀ। ਉਨ੍ਹਾਂ ਨੇ ਟਰਾਈਫੇਡ ਦੇ ਯਤਨਾਂ ਜਿਵੇਂ ਕਿ ਈ-ਗਵਰਨੈਂਸ ਪਹਿਲਕਦਮੀ ਅਤੇ ਭਾਗੀਦਾਰਾਂ ਨੂੰ ਪ੍ਰੇਰਿਤ ਕਰਨ ਦਾ ਵੀ ਜ਼ਿਕਰ ਕੀਤਾ।
ਦੂਜਾ ਸੈਸ਼ਨ ਗੌਰਵ ਕੁਮਾਰ ਕੈਰੀਅਰ ਗਾਈਡੈਂਸ ਕਾਉਂਸਲਰ (ਡੀ.ਬੀ.ਈ.ਈ) ਜ਼ਿਲ੍ਹਾ ਰੋਜ਼ਗਾਰ ਅਤੇ ਉਦਯੋਗ ਬਿਊਰੋ ਵਲੋਂ ਲਿਆ ਗਿਆ।ਉਨ੍ਹਾ ਨੇ NSTFDC ਦੀਆਂ ਪ੍ਰਮੁੱਖ ਸਕੀਮਾਂ ਜਿਵੇਂ ਕਿ ਟਰਮ ਲੋਨ, ਆਦਿਵਾਸੀ ਮਹਿਲਾ ਸ਼ਕਤੀਕਰਨ ਯੋਜਨਾ-ਅਨੁਸੂਚਿਤ ਜਨਜਾਤੀ ਔਰਤਾਂ ਲਈ ਇੱਕ ਵਿਸ਼ੇਸ਼ ਯੋਜਨਾ, ਆਦਿਵਾਸੀ ਸਿੱਖਿਆ ਰਿੰਨ ਯੋਜਨਾ – ਸਿੱਖਿਆ ਕਰਜ਼ਾ ਯੋਜਨਾ, ਸਵੈ ਸਹਾਇਤਾ ਸਮੂਹਾਂ (SHGs) ਲਈ ਮਾਈਕਰੋ ਕ੍ਰੈਡਿਟ ਸਕੀਮ ਜਿਸ ਵਿੱਚ ਅਨੁਸੂਚਿਤ ਕਬੀਲਿਆਂ ਦੇ ਮੈਂਬਰ ਸ਼ਾਮਲ ਹਨ, ਬਾਰੇ ਸਾਂਝ ਪਾਈ।ਕਬਾਇਲੀ ਜੰਗਲਾਤ ਨਿਵਾਸੀਆਂ ਦੀ ਸ਼ਕਤੀਕਰਨ ਯੋਜਨਾ ਅਤੇ ਟੀਕ ਉਤਪਾਦਕ ਯੋਜਨਾ।
ਤੀਜਾ ਸੈਸ਼ਨ ਸਰਕਾਰੀ ਕਾਲਜ ਵੇਰਕਾ ਦੀ ਪ੍ਰੋਫੈਸਰ ਮਨਜੀਤ ਕੌਰ ਨੇ ਲਿਆ।ਉਸ ਨੇ ਯੁਵਾ ਸਸ਼ਕਤੀਕਰਨ ਦੇ ਮੁੱਦਿਆਂ ਅਤੇ ਚੁਣੌਤੀਆਂ ਦੇ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾ ਨੇ ਕਿਹਾ ਕਿ ਨੌਜਵਾਨਾਂ ਦੀ ਪੋਸ਼ਣ ਸਥਿਤੀ ਮੁੱਖ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਿਸ਼ੋਰ ਔਰਤਾਂ ਨੂੰ ਆਇਰਨ ਦੀ ਘਾਟ ਵਾਲੇ ਅਨੀਮੀਆ ਦੀਆਂ ਉੱਚ ਦਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹ ਵੀ ਦੱਸਿਆ ਗਿਆ ਕਿ ਨੌਜਵਾਨਾਂ ਵਿੱਚ ਗੰਭੀਰ ਚਿੰਤਾ ਦਾ ਇੱਕ ਹੋਰ ਮੁੱਦਾ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਹੈ। ਨਸ਼ਿਆਂ ਦੀ ਵਰਤੋਂ, ਸਿਗਰਟਨੋਸ਼ੀ ਅਤੇ ਗੈਰ-ਜ਼ਿੰਮੇਵਾਰ ਸ਼ਰਾਬ ਪੀਣ ਜੋ ਕਿ ਨੌਜਵਾਨਾਂ ਨਾਲ ਜੁੜੀਆਂ ਆਮ ਸਮੱਸਿਆਵਾਂ ਹਨ, ’ਤੇ ਵੀ ਕੁੱਝ ਚਾਨਣਾ ਪਾਇਆ।
ਆਖਰੀ ਸੈਸ਼ਨ ਡਾ. ਨਿਰਮਲ ਸਿੰਘ ਪ੍ਰੋਫ਼ੈਸਰ ਰਾਜਨੀਤੀ ਸ਼ਾਸਤਰ ਦੋਆਬਾ ਕਾਲਜ ਜਲੰਧਰ ਵਲੋਂ ਲਿਆ ਗਿਆ।ਉਸ ਨੇ ਜੰਗਲ ਜਲ ਜਮੀਨ ਵਿਸ਼ੇ ’ਤੇ ਭਾਗੀਦਾਰਾਂ ਨਾਲ ਗੱੱਲ ਕੀਤੀ।ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਅਤੇ ਜੰਗਲ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ।ਉਨ੍ਹਾਂ ਨੂੰ ਭਵਿੱਖ ਦੀ ਪੀੜ੍ਹੀ ਲਈ ਇਸ ਨੂੰ ਸੁਰੱਖਿਅਤ ਰੱਖਣ ਦੀ ਸਲਾਹ ਵੀ ਦਿੱਤੀ।ਸੈਸ਼ਨ ਦੀ ਸਮਾਪਤੀ ਪ੍ਰਸ਼ਨ ਉਤਰ ਸੈਸ਼ਨ ਨਾਲ ਹੋਈ।ਦਿਨ ਦੀ ਸਮਾਪਤੀ ਸੱਭਿਆਚਾਰਕ ਪ੍ਰੋਗਰਾਮ ਨਾਲ ਕੀਤੀ ਗਈ, ਜਿਥੇ ਸਾਰੇ ਪ੍ਰਤੀਯੋਗੀਆਂ ਨੇ ਇੱਕ ਵਾਰ ਫਿਰ ਆਪੋ-ਆਪਣੇ ਸੱਭਿਆਚਾਰਾਂ ਦੀ ਪ੍ਰਤੀਨਿਧਤਾ ਕੀਤੀ।

Check Also

ਡਿਪਟੀ ਕਮਿਸਨਰ ਵਲੋਂ ਜਿਲ੍ਹਾ ਪਠਾਨਕੋਟ ਦੇ ਉਦਯੋਗਪਤੀਆਂ ਨਾਲ ਵਿਸ਼ੇਸ਼ ਮੀਟਿੰਗ

ਪਠਾਨਕੋਟ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਅੰਦਰ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ …