Tuesday, April 16, 2024

ਅਕੈਡਮਿਕ ਹਾਇਟਸ ਪਬਲਿਕ ਸਕੂਲ ਵਿਖੇ ਧਰਤੀ ਦਿਵਸ ਮਨਾਇਆ

ਸੰਗਰੂਰ, 22 ਅਪ੍ਰੈਲ (ਜਗਸੀਰ ਲੌਂਗੋਵਾਲ) – ਅਕੈਡਮਿਕ ਹਾਇਟਸ ਪਬਲਿਕ ਸਕੂਲ ਖੋਖਰ ਵਿਖੇ ਧਰਤੀ ਦਿਵਸ ਮਨਾਇਆ ਗਿਆ।ਜਿਸ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਤੇ ਬੱਚਿਆਂ ਦੁਆਰਾ ਧਰਤੀ ਬਚਾਓ ਦੀਆਂ ਤਸਵੀਰਾਂ ਬਣਾਈਆਂ ਗਈਆਂ।ਅਧਿਆਪਕਾਂ ਵੱਲੋਂ ਬੱਚਿਆਂ ਨੂੰ ਧਰਤੀ ਦੀ ਅਹਿਮੀਅਤ ਦੱਸੀ ਗਈ ਅਤੇ ਧਰਤੀ ਨੂੰ ਪ੍ਰਦੂਸ਼ਿਤ ਨਾ ਕਰਨ ਅਤੇ ਪ੍ਰਦੂਸ਼ਣ ਰੋਣ ਬਾਰੇ ਦੱਸਿਆ।ਸਕੂਲ ਚੇਅਰਮੈਨ ਸੰਜੈ ਸਿੰਗਲਾ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਧਰਤੀ ਸਾਡੀ ਮਾਤਾ ਹੈ ਅਤੇ ਸਾਨੂੰ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਤਰੁਨਾ ਅਰੋੜਾ ਕਿਹਾ ਕਿ ਜੇਕਰ ਅਸੀਂ ਧਰਤੀ ਨੂੰ ਨਹੀਂ ਸੰਭਾਲਾਂਗੇ ਤਾ ਇਹ ਜਗ੍ਹਾ ਸਾਡੇ ਰਹਿਣ ਲਾਇਕ ਨਹੀਂ ਰਹੇਗੀ।ਇਸ ਲਈ ਸਾਨੂੰ ਧਰਤੀ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਪ੍ਰਦੂਸ਼ਣ ਤੋਂ ਬਚਾਉਣਾ ਚਾਹੀਦਾ ਹੈ।
ਇਸ ਮੌਕੇ ਸਕੂਲ ਦਾ ਸਾਰਾ ਸਟਾਫ ਰਾਜਿੰਦਰ, ਬੇਅੰਤ, ਚਰਨਜੀਤ, ਕਮਲ ਮਨਪ੍ਰੀਤ, ਅੱਕੀ, ਮੰਨਦੀਪ, ਜਸਪ੍ਰੀਤ, ਨਵਨੀਤ, ਆਯੂਸ਼ੀ, ਵੰਧਨਾ, ਸਰਬਜੀਤ, ਗੋਬਿੰਦ, ਮਾਇਆ, ਸਿਮਰਨ, ਗੁਰਪ੍ਰੀਤ, ਅੰਮ੍ਰਿਤਪਾਲ, ਮਮਤਾ, ਸਿਖਾ, ਮਾਨਸੀ, ਸੰਦੀਪ, ਰਵਿੰਦਰ ਸ਼ਾਮਲ ਸਨ।

Check Also

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸੈਮੀਨਾਰ ਤੇ ਨਾਟਕ 20 ਅਪ੍ਰੈਲ ਨੂੰ

ਅੰਮ੍ਰਿਤਸਰ, 15 ਅਪ੍ਰੈਲ (ਦੀਪਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ …