Friday, April 19, 2024

ਸਰਕਾਰੀ ਸਕੂਲ ਕਿਲਾ ਭਰੀਆਂ ਨੇ ਪੰਛੀਆਂ ਨੂੰ ਬਚਾਓਣ ਲਈ ਲਗਾਏ ਆਲ੍ਹਣੇ

ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਪੰਜਾਬੀ ਅਧਿਆਪਕ ਜਸਵਿੰਦਰ ਸਿੰਘ (ਹਾਈ ਸਕੂਲ) ਵਲੋਂ ਆਪਣੇ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਸਮੁੱਚੇ ਸਕੂਲ ਵਿੱਚ ਪੰਛੀਆਂ ਲਈ ਆਲ੍ਹਣੇ ਲਗਾਏ ਗਏ ਹਨ।ਮੁੱਖ ਅਧਿਆਪਕਾ ਸ੍ਰੀਮਤੀ ਰਣਜੀਤ ਕੌਰ ਦੱਸਿਆ ਕਿ ਇਹ ਦਸਵੰਧ ਕੱਢਣ ਦਾ ਬਹੁਤ ਵਧੀਆ ਅਤੇ ਖੁਸ਼ੀਆਂ ਮਨਾਉਣ ਦਾ ਨਵੇਕਲਾ ਤਰੀਕਾ ਹੈ, ਜੋ ਸਭ ਨੂੰ ਅਪਣਾਉਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਵਿੱਚ ਦਰੱਖ਼ਤਾਂ ‘ਤੇ ਆਲ੍ਹਣੇ, ਪੰਛੀਆਂ ਨੂੰ ਚੋਗੇ ਅਤੇ ਪਾਣੀ ਲਈ ਕਈ ਥਾਵਾਂ ‘ਤੇ ਕਟੋਰੇ ਤੇ ਬੱਠਲੀਆਂ ਵੀ ਰੱਖੀਆਂ ਗਈਆਂ ਹਨ।ਵਿਦਿਆਰਥੀਆਂ ਦੇ ਪਾਣੀ ਪੀਣ ਲਈ ਵੀ ਘੜੇ ਰੱਖੇ ਗਏ।
ਮੁੱਖ ਅਧਿਆਪਕਾ ਸ੍ਰੀਮਤੀ ਪੰਕਜ (ਹਾਈ ਸਕੂਲ) ਵਲੋਂ ਸਵੇਰ ਦੀ ਸਭਾ ਵਿੱਚ ਪੰਛੀਆਂ ਨੂੰ ਬਚਾਓ ਲਈ ਵਿਦਿਆਰਥੀਆਂ ਨੂੰ ਆਪਣੇ ਘਰ ਦੀਆਂ ਛੱਤਾਂ ‘ਤੇ ਪਾਣੀ ਤੇ ਚੋਗਾ ਰੱਖਣ ਅਤੇ ਆਲ੍ਹਣੇ ਲਗਾਉਣ ਦਾ ਸੰਦੇਸ਼ ਦਿੱਤਾ।ਇਸ ਸਮੇਂ ਹੈਡ ਗ੍ਰੰਥੀ ਬਾਬਾ ਗੁਰਬਚਨ ਸਿੰਘ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਅਤੇ ਬਾਬਾ ਲਖਵਿੰਦਰ ਸਿੰਘ ਨੇ ਸਮੁੱਚੇ ਸਕੂਲ ਦੀ ਭਲਾਈ ਲਈ ਅਰਦਾਸ-ਬੇਨਤੀ ਕੀਤੀ।ਉਨਾਂ ਪੰਛੀਆਂ ਅਤੇ ਕੁਦਰਤ ਨੂੰ ਬਚਾਉਣ ਦੇ ਇਸ ਕਾਰਜ਼ ਦੀ ਪ੍ਰਸੰਸਾ ਕੀਤੀ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸੇ ਤਰ੍ਹਾਂ ਦੇ ਸ਼ੁਭ ਕਾਰਜ਼ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਮੂਹ ਸਟਾਫ਼, ਮੈਡਮ ਸ਼੍ਰੀਮਤੀ ਕੁਸਮ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਮੈਡਮ ਪਰਮਜੀਤ ਕੌਰ, ਸ੍ਰੀਮਤੀ ਬੇਬੀ ਸੁਮਨ, ਮੈਡਮ ਮੀਨਾ ਗਰਗ, ਮੈਡਮ ਮਨਜੀਤ ਕੌਰ, ਸ੍ਰੀਮਤੀ ਬਲਵਿੰਦਰ ਕੌਰ, ਡੀ.ਪੀ.ਈ ਸ੍ਰੀਮਤੀ ਸੁਖਵਿੰਦਰ ਕੌਰ, ਮਿਡ ਡੇ ਮੀਲ ਅਤੇ ਸਫ਼ਾਈ ਸੇਵਕਾਵਾਂ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …