Sunday, June 1, 2025
Breaking News

ਭਾਰਤ-ਪਾਕਿ ਸਥਿਤ ਬੀ.ਓ.ਪੀਜ਼ ਵਿਖੇ ਪਖਾਨੇ ਉਸਾਰੇ ਜਾਣ – ਡਿਪਟੀ ਕਮਿਸ਼ਨਰ

ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ‘ਚ ਕੀਤੀ ਹਦਾਇਤ

ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਅਮਿਤ ਤਲਵਾੜ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਬਲਾਕ ਅਜਨਾਲਾ ਜਿਲਾ ਅੰਮ੍ਰਿਤਸਰ ਨਾਲ ਲਗਦੇ ਇੰਡੋ ਪਾਕਿ ਬਾਰਡਰ ਉਪਰ ਬਾਰਡਰ ਆਊਟ ਪੋਸਟਾਂ (2) ਵਿਖੇ ਪਖਾਨਿਆਂ ਦੀ ਉਸਾਰੀ ਕਰਵਾਉਣ ਲਈ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨਮਿਸ਼ਨ ਅੰਮ੍ਰਿਤਸਰ ਵਲੋਂ ਮਨਜ਼ੂਰੀ ਦਿੱਤੀ ਗਈ, ਤਾਂ ਜੋ ਬਾਰਡਰ ਨੇੜੇ ਸਥਿਤ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ (ਮਰਦ ਅਤੇ ਔਰਤਾਂ) ਸਵੇਰੇ ਸ਼ਾਮ ਵਾਹੀ ਯੋਗ ਜ਼ਮੀਨ ਉਪਰ ਵਾਹੀ ਕਰਨ ਲਈ ਆਉਂਦੇ ਜਾਂਦੇ ਆਮ ਲੋਕਾਂ ਨੂੰ ਮੁਸ਼ਕਲਾਂ ਪੇਸ਼ ਨਾ ਆਉਣ।ਇਸ ਲਈ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਕੇਮਟੀ ਵਲੋਂ ਇੰਡੋ-ਪਾਕਿ ਬਾਰਡਰ ਉਪਰ ਬਾਰਡਰ ਆਊਟ ਪੋਸਟਾਂ (2) ਉਪਰ ਪਖਾਨਿਆਂ ਦਾ ਨਿਰਮਾਣ ਕਰਨ ਲਈ ਫੰਡਾਂ ਦੀ ਡਿਮਾਂਡ ਕਰਨ ਅਤੇ ਪਖਾਨਿਆਂ ਦੀ ਉਸਾਰੀ ਦੀ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਰਵਿੰਦਰ ਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ. ਚਰਨਦੀਪ ਸਿੰਘ ਜਿਲ੍ਹਾ ਸੈਨੀਟੇਸ਼ਨ ਅਫਸਰ ਕਮ-ਕਾਰਜਕਾਰੀ-ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ, ਸ੍ਰੀਮਤੀ ਨਵਦੀਪ ਕੌਰ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਅੰਮ੍ਰਿਤਸਰ, ਸਤਨਾਮ ਸਿੰਘ ਨਿਗਰਾਨ ਇੰਜੀਨੀਅਰ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ, ਡਾ. ਮਦਨ ਮੋਹਨ ਐਸ.ਐਮ.ਓ ਅੰਮ੍ਰਿਤਸਰ, ਬਲਰਾਜ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਹਰਪ੍ਰੀਤ ਸਿੰਘ, ਕਾਰਜ਼ਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ, ਸੁਖਮਿੰਦਰ ਸਿੰਘ ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਜਨਾਲਾ, ਜਗਦੀਪ ਸਿੰਘ ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਨੰ: 2, ਅੰਮ੍ਰਿਤਸਰ, ਸਿਤਾਰਾ ਸਿੰਘ ਬੀ.ਡੀ.ਪੀ.ਓ ਤਰਸਿੱਕਾ, ਅਮਨਦੀਪ ਸਿੰਘ ਬੀ.ਡੀ.ਪੀ.ਓ ਰਈਆ, ਮਲਕੀਤਸਿੰਘ ਬੀ.ਡੀ.ਪੀ.ਓ ਜੰਡਿਆਲਾ ਗੁਰੂ, ਸ਼੍ਰੀਮਤੀ ਜਸਬੀਰ ਕੌਰ ਬੀ.ਡੀ.ਪੀ.ਓ ਮਜੀਠਾ, ਸ਼ਮਸ਼ੇਰ ਸਿੰਘ ਬੀ.ਡੀ.ਪੀ.ਓ ਚੋਗਾਵਾ, ਬਿਕਰਮਜੀਤ ਸਿੰਘ ਬੀ.ਡੀ.ਪੀ.ਓ ਅਟਾਰੀ, ਜਤਿੰਦਰ ਸਿੰਘ ਜੇ.ਈ ਬਲਾਕ ਅਜਨਾਲਾ, ਹਰਭੇਜ ਸਿੰਘ ਚੇਅਰਮੈਨ ਬਲਾਕ ਸੰਮਤੀ ਚੋਗਾਵਾਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਜਿਲ੍ਹਾ ਪੱਧਰੀ ਸਟਾਫ ਹਾਜ਼ਰ ਸੀ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …