Friday, April 19, 2024

ਭਗਤ ਪੂਰਨ ਸਿੰਘ ਜੀ ਦਾ 119ਵਾਂ ਜਨਮ ਦਿਹਾੜਾ 4 ਜੂਨ ਨੂੰ ਮਨਾਇਆ ਜਾਵੇਗਾ – ਡਾ. ਇੰਦਰਜੀਤ ਕੌਰ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਅੱਜ ਕੀਤੀ ਗਈ ਪੈ੍ਰਸ ਕਾਨਫਰੰਸ ਦੌਰਾਨ ਡਾ. ਇੰਦਰਜੀਤ ਕੌਰ ਨੇ ਭਗਤ ਪੂਰਨ ਸਿੰਘ ਜੀ ਦੇ 119ਵੇਂ ਜਨਮ ਦਿਹਾੜੇ ਸਮਾਰੋਹ ਅਤੇ ਪਿੰਗਲਵਾੜੇ ਦੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਦਾ 119ਵਾਂ ਜਨਮ ਦਿਨ ਬੜੀ ਧੂਮਧਾਮ ਨਾਲ 4 ਜੂਨ 2023 ਦਿਨ ਐਤਵਾਰ ਨੂੰ ਮੁੱਖ ਦਫ਼ਤਰ ਨਜ਼ਦੀਕ ਬਸ ਸਟੈਂਡ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ।ਸਵੇਰੇ 8:30 ਵਜੇ ਤੋਂ 9.00 ਵਜੇ ਤੱਕ ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਗੁਰਬਾਣੀ ਕੀਰਤਨ ਅਤੇ ਭਗਤ ਜੀ ਦੀ ਜੀਵਨੀ ਅਤੇ ਸ਼ਖਸ਼ੀਅਤ ਦੇ ਵਿਚਾਰਾਂ ਕੀਤੀਆਂ ਜਾਣਗੀਆਂ।ਸਾਲ 2022-2023 ਦਾ ਸੋਵੀਅਰ ਅਤੇ ਇਕ ਪੁਸਤਕ ਕਿਸਾਨ ਜਨ ਅੰਦੋਲਨ ਦੀ ਘੁੰਡ ਚੁੱਕਾਈ ਕੀਤੀ ਜਾਵੇਗੀ।ਸਮਾਗਮ ਵਿੱਚ ਕੁਲਤਾਰ ਸਿੰਘ ਸੰਧਾਵਾਂ ਸਪੀਕਰ ਪੰਜਾਬ ਵਿਧਾਨ ਸਭਾ, ਕੰੁਵਰ ਵਿਜੇ ਪ੍ਰਤਾਪ ਸਿੰਘ ਵਿਧਾਇਕ, ਉਘੇ ਗੁਰਬਾਣੀ ਵਿਚਾਰਕ ਇੰਦਰਜੀਤ ਸਿੰਘ ਗੋਗੋਆਣੀ, ਵਾਤਾਵਰਣ ਪ੍ਰੇਮੀ ਗੁਰਚਰਨ ਸਿੰਘ ਨੂਰਪੁਰ ਅਤੇ ਵਿਜੈ ਬੰਬੇਲੀ ਅਤੇ ਨਸੀਰ ਅਖ਼ਤਰ ਫਾਉਂਡਰ ਚੇਅਰਮੇਨ ਸਿੱਖ ਮੁਸਲਿਮ ਸਾਂਝਾ ਹਾਜ਼ਰੀ ਭਰਨਗੇ।
ਡਾ. ਇੰਦਰਜੀਤ ਕੌਰ ਨੇ ਇਸ ਸਾਲ ਪਿੰਗਲਵਾੜੇ ਦੇ ਸਕੂਲਾਂ ਦੇ ਉਤਮ ਨਤੀਜਿਆਂ ਬਾਰੇ ਦੱਸਿਆ ਕਿ ਮਾਨਾਂਵਾਲਾ ਬਰਾਂਚ ਤੇ ਬੁਟਰ ਕਲਾਂ ਕਾਦੀਆਂ ਦੇ ਕਲਾਸ 12 ਅਤੇ ਕਲਾਸ 10 ਦੇ ਨਤੀਜੇ ਬਹਤ ਹੀ ਚੰਗੇ ਰਹੇ ਹਨ। ਇਹਨਾਂ ਸਕੂਲਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬਿਨਾਂ ਫ਼ੀਸ ਪੜ੍ਹਾਈ ਦੇ ਨਾਲ ਹੀ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਵੀ ਦਿੱਤੀ ਜਾਂਦੀ ਹੈ।
ਉਨਾਂ ਕਿਹਾ ਕਿ ਸਪੈਸ਼ਲ ੳਲੰਪਿਕ ਕੋਮਾਂਤਰੀ ਖੇਡਾਂ ਵਿਚ ਪਿੰਗਲਵਾੜੇ ਦੇ ਬੱਚਿਆਂ ਵੱਲੋਂ 17 ਜੂਨ ਤੋਂ 25 ਜੂਨ ਤੱਕ ਬਰਲਿਨ ਜਰਮਨੀ ਵਿੱਚ ਹੋ ਰਹੀਆਂ ਸਪੈਸ਼ਲ ਉਲਪਿੰਕ ਕੋਮਾਂਤਰੀ ਖੇਡਾਂ ਵਿੱਚ ਸਕੇਟਿੰਗ ‘ਚ ਪਿੰਗਲਵਾੜੇ ਦੇ ਬੱਚੇ 31 ਸਾਲਾ ਰੇਨੂੰ, 28 ਸਾਲਾ ਸੀਤਾ ਅਤੇ 18 ਸਾਲਾ ਮੁਹੰਮਦ ਨਿਸਾਰ ਸ਼ਾਮਲ ਹਨ।ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 3 ਜੂਨ 2023 ਦਿਨ ਸ਼ਨੀਵਾਰ ਦੁਪਹਿਰ 2:00 ਵਜੇ ਮੁੱਖ ਦਫ਼ਤਰ ਵਿਖੇ ਮੁਫ਼ਤ ਸੁਣਵਾਈ ਮਸ਼ੀਨਾਂ ਦਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।ਇਸ ਵਾਸਤੇ ਡਾ. ਜਗਦੀਪਕ ਸਿੰਘ ਨੂੰ 9872222958 ਤੇ ਸੰਪਰਕ ਕੀਤਾ ਕਾ ਸਕਦਾ ਹੈ।
ਡਾ. ਇੰਦਰਜੀਤ ਕੌਰ ਨੇ ਪਿੰਗਲਵਾੜੇ ਵਲੋਂ ਮੈਡੀਕਲ, ਸਮਾਜਿਕ, ਧਾਰਮਿਕ, ਵਾਤਾਵਰਣ ਅਤੇ ਵਿਦਿਅਕ ਖੇਤਰਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਲਾਵਾਰਿਸ ਮਰੀਜ਼ਾਂ ਦੀ ਸੇਵਾ ਜਿਸ ਵਿੱਚ ਮੁਫ਼ਤ ਇਲਾਜ਼ ਦੀਆਂ ਸਹੂਲਤਾਂ, ਮੁਫ਼ਤ ਮਨਸੂਈ ਅੰਗ ਲਗਾਉਣਾ, ਦਵਾਈਆਂ, ਰੀੜ੍ਹ ਦੀ ਹੱਡੀ ਦਾ ਮੁੜ ਵਸਾਊ ਕੇਂਦਰ, ਓਪਰੇਸ਼ਨ ਥਿਅਟੇਰ, ਆਦਿ ਸੁਵਿਧਾਵਾਂ ਸ਼ਾਮਿਲ ਹਨ।ਪਿੰਗਲਵਾੜੇ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਬਿਨਾਂ ਫ਼ੀਸ ਪੜ੍ਹਾਈ ਅਤੇ ਪੜ੍ਹਾਈ ਦੇ ਸਾਮਾਨ ਕਿਤਾਬਾਂ ਕਾਪੀਆਂ ਸਟੇਸ਼ਨਰੀ ਅਤੇ ਦੁਪਹਿਰ ਦਾ ਖਾਣਾ ਅਤੇ ਆਉਣ ਜਾਣ ਵਾਸਤੇ ਬੱਸ ਦਾ ਪ੍ਰਬੰਧ ਆਦਿ ਸਹੁਲਤ ਦਿੱਤੀ ਜਾਂਦੀ ਹੈ।ਵਾਤਾਵਰਣ ਦੇ ਸੰਭਾਲ ਲਈ ਦਰਖ਼ਤ ਲਗਾਉਣ ਵਾਸਤੇ ਨਰਸਰੀ ਅਤੇ ਜ਼ੀਰੋ ਬਜਟ ਕੁਦਰਤੀ ਖੇਤੀ ਦਾ ਵਿਸਤਾਰ, ਗੁਰਮਤਿ ਸਿੱਖਿਆ ਲਈ ਭਗਤ ਪੂਰਨ ਸਿੰਘ ਗੁਰਮਤਿ ਕਾਲਜ ਅਤੇ ਸਮਾਜ ਭਲਾਈ ਲਈ ਵੱਖ-ਵੱਖ ਕਾਰਜ਼ ਕੀਤੇ ਜਾ ਰਹੇ ਹਨ।
ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਪਿੰਗਲਵਾੜੇ ਦੇ ਇਸ ਮਾਡਲ ‘ਤੇ ਸਰਕਾਰਾਂ ਨੂੰ ਵੀ ਅਪਨਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਕੁੱਝ ਠੱਗ ਕਿਸਮ ਦੇ ਲੋਕ ਪਿੰਗਲਵਾੜੇ ਦੇ ਨਾਮ ‘ਤੇ ਪਿੰਡਾਂ ਵਿੱਚ ਜਾ ਕੇ ਰਸਦ, ਕੱਪੜਾ ਅਤੇ ਨਗਦੀ ਦੀ ਉਗਰਾਹੀ ਕਰਦੇ ਹਨ ਅਤੇ ਮਿਲੇ ਸਮਾਨ ਨੂੰ ਦੁਕਾਨਾਂ ਤੇ ਵੇਚ ਦਿੰਦੇ ਹਨ। ਇਸ ਬਾਰੇ ਇਕ ਵੀਡਿਓ ਸ਼ੋਸਲ ਮੀਡਿਆ ਤੇ ਵਾਇਰਲ ਹੋ ਰਹੀ ਹੈ।ਲੇਕਿਨ ਪਿੰਗਲਵਾੜੇ ਸੰਸਥਾ ਵੱਲੋਂ ਕੋਈ ਵੀ ਸੇਵਾਦਾਰ ਜਿਣਸ ਅਤੇ ਕੱਪੜਿਆਂ ਦੀ ਉਗਰਾਹੀ ਲਈ ਪਿੰਡਾਂ ਵਿੱਚ ਨਹੀਂ ਭੇਜਿਆ ਜਾਂਦਾ ਅਤੇ ਸੰਸਥਾ ਦਾ ਕੋਈ ਵੀ ਸੇਵਾਦਾਰ ਡੱਬਿਆਂ (ਦਾਨ-ਪਾਤਰ) ਨਾਲ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਗੱਲੀ-ਮੁਹੱਲਿਆ ਜਾਂ ਕਿਸੇ ਵੀ ਸਥਾਨ ‘ਤੇ ਘੰੁਮ ਫਿਰ ਕੇ ਮਾਇਆ ਦੀ ਉਗਰਾਹੀ ਨਹੀਂ ਕਰਦਾ।
ਇਸ ਮੌਕੇ ਮੀਤ-ਪ੍ਰਧਾਨ ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੁਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੁਸਾਇਟੀ, ਪ੍ਰੀਤਇੰਦਰਜੀਤ ਕੌਰ ਮੈਂਬਰ ਪਿੰਗਲਵਾੜਾ ਸੁਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸਕ, ਡੀ.ਐਸ.ਪੀ ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ ਭੱਟੀ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ, ਨਰਿੰਦਰਪਾਲ ਸਿੰਘ ਸੋਹਲ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …