Thursday, April 18, 2024

ਆਰਮੀ ਚੇਤਕ ਕੋਰ ਦੁਆਰਾ 35ਵਾਂ ਸਥਾਪਨਾ ਦਿਵਸ

PPN260404
ਬਠਿੰਡਾ, 26 ਅਪਰੈਲ (ਜਸਵਿੰਦਰ ਸਿੰਘ ਜੱਸੀ) – ਬਠਿੰਡਾ ਛਾਉਣੀ ਵਿੱਚ ਸਥਿਤ ਆਰਮੀ ਚੇਤਕ ਕੋਰ ਦੁਆਰਾ 35ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਬਠਿੰਡਾ ਮਿਲਟਰੀ ਸਟੇਸ਼ਨ ਦਾ ਉਦਘਾਟਨ ਅੱਜ ਦੇ ਹੀ ਦਿਨ 25 ਅਪ੍ਰੈਲ 1980 ਨੂੰ ਉਸ ਸਮੇਂ ਦੇ ਚੀਫ ਆਫ ਦ ਆਰਮੀ ਸਟਾਫ ਜਨਰਲ ਓਪੀ ਮਲਹੋਤਰਾ ਦੁਆਰਾ ਕੀਤਾ ਗਿਆ।ਚੇਤਕ ਕੋਰ ਦੀ ਸਥਾਪਨਾ ਦੇ ਬਾਅਦ ਚੇਤਕ ਕੋਰ ਇੱਕ ਸੰਚਾਲਨਾਤਮਕ ਅਤੇ ਪੇਸ਼ੇਵਰ ਪ੍ਰਭਾਵੀ ਸੰਗਠਨ  ਦੇ ਰੂਪ ਵਿੱਚ ਆਪਣੀ ਵਰਤਮਾਨ ਸਥਿਤੀ ਤੱਕ ਪੁੱਜਣ ਲਈ ਤਬਦੀਲੀ ਦੇ ਇਕ ਦੌਰ ਤੋਂ ਗੁਜ਼ਰ ਚੁੱਕਿਆ ਹੈ। ਹਾਲ ਹੀ ਵਿੱਚ ਮਹਾਜਨ ਫੀਲਡ ਫਾਇਰਿੰਗ ਰੇਂਜ ਤੇ ਅਕਤੂਬਰ 2013 ਵਿੱਚ ਇੱਕ ਉੱਚ ਪੱਧਰ ਸੰਯੁਕਤ ਇੰਡੋ-ਰਸ਼ੀਆ ਫੌਜੀ ਅਭਿਆਸ, ਐਕਸ ਇੰਦਰਾ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਚੇਤਕ ਕੋਰ ਦੇ ਜਵਾਨਾਂ ਨੇ ਭਾਗ ਲਿਆ। ਇਹ ਅਭਿਆਸ ਦੋਨਾਂ ਸੇਨਾਵਾਂ ਦੇ ਵਿੱਚ  ਸਹਿਯੋਗ ਨੂੰ ਬਿਹਤਰ ਬਣਾਉਣ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਅਭਿਆਨਾਂ ਦੇ ਢਾਂਚੇ ਦੇ ਅੰਦਰ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਅਤੇ ਆਪਣੀ ਸਮਰਥਾ ਵਧਾਉਣ ਲਈ ਕੀਤਾ ਗਿਆ। ਇਸ ਫੌਜੀ ਅਭਿਆਸ ਵਿੱਚ ਦੋਨਾਂ ਦੇਸ਼ਾਂ ਦੇ ਮੈਕਨਾਈਜਡ ਦਸਤਿਆ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਆਪ੍ਰੇਸ਼ਨਾਂ ਦੇ ਪ੍ਰਦਰਸ਼ਨ ਦੇ ਸੰਦਰਭ ਵਿੱਚ ਬਹੁਤ ਸਾਰੇ ਮਲਟੀ ਸਪੈਕਟ੍ਰਮ ਸੰਯੁਕਤ ਆਪ੍ਰੇਸ਼ਨ ਕੀਤੇ ਜਿਸ ਵਿੱਚ ਫਾਇਰਿੰਗ ਅਤੇ ਮੈਕਨਾਇਜਡ ਯੁੱਧਾ ਅਭਿਆਸ ਕੀਤਾ ਗਿਆ।ਇਸ ਸੰਯੁਕਤ ਮਿਸ਼ਨ ਵਿੱਚ ਭਾਰਤੀ ਫੌਜ ਦੀ ਸਪੈਸ਼ਲ ਫੋਰਸ ਵੀ ਸ਼ਾਮਲ ਸੀ ।ਇਸ ਸਥਾਪਨਾ ਸਮਾਰੋਹ ਵਿੱਚ ਵਿਸ਼ੇਸ਼ ਮੌਕੇ ਤੇ ਲੈ. ਜਨਰਲ ਪੀਐਮ ਹੈਰਿਜ, ਜੀਓਸੀ ਚੇਤਕ ਕੋਰ ਨੇ ਮਾਤਭੂਮੀ ਲਈ ਆਪਣੇ ਪ੍ਰਾਣਾਂ ਦਾ ਕੁਰਬਾਨੀ ਦੇਣ ਵਾਲੇ ਸੈਨਿਕਾਂ ਦੇ ਸਨਮਾਨ ਵਿੱਚ ਜੋਧਾ ਯਾਦਗਾਰ ਸਮਾਰਕ ਤੇ ਫੁੱਲ ਮਾਲਾ ਭੇਂਟ ਕੀਤੇ। ਇਸ ਮੌਕੇ ਲਗਭਗ ਸਟੇਸ਼ਨ ਦੇ ਹੋਰ ਰੈਂਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਾਜ਼ਰੀ ਵਿੱਚ ਸ਼ਹੀਦਾਂ ਨੂੰ ਸਪੈਸ਼ਲ ਗਾਰਡ ਆਫ ਆਨਰ ਵਲੋਂ ਸਨਮਾਨਿਤ ਕੀਤਾ ਗਿਆ।ਇਸ ਸਥਾਪਨਾ ਦਿਵਸ ਦੇ ਸ਼ੁਭ ਮੌਕੇ ਤੇ ਇੱਕ ਕੇਂਦਰਿਤ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਜਨਰਲ ਆਫਸਰ ਕਮਾਂਡਿੰਗ ਚੇਤਕ ਕੋਰ ਨੇ ਵੱਖ ਵੱਖ ਖੇਤਰਾਂ ਵਿੱਚ ਉੱਤਮ ਕਾਰਜ ਕਰਨ ਵਾਲੇ ਸੈਨਿਕਾਂ ਨੂੰ ਵਧਾਈ ਦਿੱਤੀ ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply