Thursday, May 29, 2025
Breaking News

ਮੈਡਲ ਜਿੱਤ ਕੇ ਆਏ ਗੁਰਹਰਮਨ ਦਾ ਕੀਤਾ ਸ਼ਾਨਦਾਰ ਸਵਾਗਤ

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਗੁਜਰਾਤ ਦੇ ਅਹਿਮਦਾਬਾਦ ਵਿਖੇ 27 ਤੋਂ 29 ਜਨਵਰੀ ਤੱਕ ਹੋਈਆਂ ਪੈਰਾ ਖੇਡਾਂ ਵਿੱਚ ਸੁਨਾਮ ਦੇ ਗੁਰਹਰਮਨ ਸਿੰਘ ਪੁੱਤਰ ਪ੍ਰਿਥੀਪਾਲ ਸਿੰਘ ਮੱਲ੍ਹੀ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਗੁਰਹਰਮਨ ਨੇ 100 ਮੀਟਰ ਰੇਸ ਵਿੱਚ ਗੋਲਡ ਮੈਡਲ ਅਤੇ 400 ਮੀਟਰ ਰੇਸ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਪੰਜਾਬ ਅਤੇ ਸੁਨਾਮ ਊਧਮ ਸਿੰਘ ਵਾਲਾ ਦਾ ਨਾਮ ਰੌਸ਼ਨ ਕੀਤਾ ਹੈ।ਗੁਰਹਰਮਨ ਦਾ ਸੁਨਾਮ ਪਹੁੰਚਣ ਤੇ ਪਰਿਵਾਰ ਮਿੱਤਰ ਦੋਸਤਾਂ ਅਤੇ ਖੇਡ ਪ੍ਰੇਮੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਜਿਸ ਵਿੱਚ ਸੁਨਾਮ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪੰਧੇਰ ਅਤੇ ਪ੍ਰਿਤਪਾਲ ਸਿੰਘ ਮੱਲ੍ਹੀ ਸਕੱਤਰ, ਰੁਪਿੰਦਰ ਭਾਰਦਵਾਜ ਸਾਬਕਾ ਐਸ.ਪੀ, ਅਥਲੈਟਿਕ ਕੋਚ ਦਵਿੰਦਰ ਸਿੰਘ ਢਿੱਲੋਂ, ਬਰਖਾ ਸਿੰਘ, ਹਰਦੀਪ ਸਿੰਘ (ਦੋਨੋਂ ਅੰਤਰਰਾਸ਼ਟਰੀ ਖਿਡਾਰੀ), ਸੰਜੀਵ ਸ਼ਰਮਾ, ਚੇਤਨ ਅਤੇ ਸੁਨਾਮ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਗੁਰਹਰਮਨ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਗਈਆਂ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …