ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਪ੍ਰੋਵੀਜ਼ਨਿੰਗ ਪੰਜਾਬ ਆਈ.ਜੀ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਆਈ.ਪੀ.ਐਸ ਵਲੋਂ `ਜੋਨਲ ਕਾਨਫਰੰਸ ਆਨ ਵੁਮੈਨਜ਼ ਰੋਲ ਇਨ ਪੁਲਿਸ ਐਂਡ ਐਟੀਚੁਡਨਲ ਸ਼ਿਫਟ` ਸਬੰਧੀ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਹਨ।ਇਸ ਸਬੰਧੀ ਪਹਿਲਾਂ ਜਲੰਧਰ ਅਤੇ ਪਟਿਆਲਾ ਵਿੱਖੇ ਵਰਕਸ਼ਾਪ ਲਗਾਈ ਗਈ ਹੈ।ਇਸੇ ਲੜੀ ਤਹਿਤ ਅੱਜ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਦੇ ਯਤਨਾਂ ਸਦਕਾ ਸ੍ਰੀ ਰਾਮ ਆਸ਼ਰਮ ਸਕੂਲ ਵਿੱਖੇ ਕਾਨਫਰੰਸ ਕਰਵਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਮਾਨਯੋਗ ਵੀ.ਕੇ ਭਾਵਰਾ ਆਈ.ਪੀ.ਐਸ ਡੀ.ਜੀ.ਪੀ ਪ੍ਰੋਵੀਜ਼ਨਿੰਗ ਅਤੇ ਮੋਡਰਨਾਈਜੇਸ਼ਨ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਡਾ: ਇੰਦਰਜੀਤ ਕੌਰ ਸੰਚਾਲਿਕਾ ਪਿੰਗਲਵਾੜਾ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਏ.ਡੀ.ਜੀ.ਪੀ ਵੈਲਫੇਅਰ ਪੰਜਾਬ ਆਈ.ਪੀ.ਐਸ ਸੰਜੀਵ ਕਾਲਰਾ, ਏ.ਡੀ.ਜੀ.ਪੀ ਪੰਜਾਬ ਸਟੇਟ ਪਾਵਰ ਕਾਰਪਰੇਸ਼ਨ ਚੰਡੀਗੜ੍ਹ ਆਰ.ਪੀ.ਐਸ ਬਰਾੜ ਆਈ.ਪੀ.ਐਸ, ਆਈ.ਜੀ ਪ੍ਰਸੋੋਨਲ ਪੰਜਾਬ, ਸ੍ਰੀਮਤੀ ਵੀ ਨੀਰਜ਼ਾ ਆਈ.ਪੀ.ਐਸ, ਸ੍ਰੀਮਤੀ ਅਨੀਤਾ ਪੁੰਜ ਆਈ.ਪੀ.ਐਸ ਡਾਇਰੈਕਟਰ ਪੀ.ਪੀ.ਏ ਫਿਲੋਰ, ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ, ਆਈ.ਜੀ ਬਾਰਡਰ ਜੋਨ ਅੰਮ੍ਰਿਤਸਰ, ਆਰ.ਕੇ ਮਿੱਤਲ ਆਈ.ਪੀ.ਐਸ ਡੀ.ਆਈ.ਜੀ ਬਾਰਡਰ ਰੇਂਜ਼ ਅੰਮ੍ਰਿਤਸਰ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ, ਐਸ.ਐਸ.ਪੀ ਜਿਲ੍ਹਾ ਬਟਾਲਾ, ਐਸ.ਐਸ.ਪੀ ਤਰਨ-ਤਾਰਨ, ਐਸ.ਐਸ.ਪੀ ਗੁਰਦਾਸਪੁਰ ਅਤੇ ਪਠਾਨਕੋਟ, ਇਹਨਾਂ ਜਿਲਿਆ ਨਾਲ ਸਬੰਧਤ ਜੀ.ਓ ਸਾਹਿਬਾਨ, ਐਨ.ਜੀ.ਓ ਅਤੇ ਓ.ਆਰਜ਼ ਅਤੇ ਸ੍ਰੀਮਤੀ ਡਿੰਪਲ ਧਾਰੀਵਾਲ ਸ੍ਰੀਵਾਸਤਵ, ਮੈਡੀਕਲ ਅਫ਼ਸਰ ਇੰਚਾਰਜ਼ ਪੁਲਿਸ ਹਸਪਤਾਲ ਪੁਲਿਸ ਲਾਈਨ ਅੰਮ੍ਰਿਤਸਰ ਸ਼ਹਿਰ ਵਲੋਂ ਔਰਤਾਂ ਅਤੇ ਨੌਕਰੀ/ ਕੰਮਕਾਰ ਕਰਨ ਵਾਲੀਆਂ ਔਰਤਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਵਰਕਸ਼ਾਪ ਵਿੱਚ ਸੀਨੀਅਰ ਅਫ਼ਸਰਾਂ ਦੇ ਵੱਖ-ਵੱਖ ਪੈਨਲ ਬਣਾ ਕੇ ਸੈਕਸ਼ੁਅਲ ਹਿਰਾਸਮੈਂਟ ਸਬੰਧੀ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਕਰਮਚਾਰਨਾਂ ਅਤੇ ਕਰਮਚਾਰੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਉਸਾਰੂ ਢੰਗ ਨਾਲ ਦਿੱਤੇ ਗਏ ਅਤੇ ਪੰਜਾਬ ਵਿੱਚ ਹੋਈਆਂ ਅਜਿਹੀਆਂ ਵਰਕਸ਼ਾਪਾਂ ਵਿਚੋ ਚੰਗੇ ਸੁਝਾਅ ਕੱਢ ਕੇ ਲਾਗੂ ਕਰਨ ਹਿੱਤ ਭੇਜੇ ਜਾਣਗੇ।ਅਖੀਰ ਵਿੱਚ ਆਏ ਹੋਏ ਪੁਲਿਸ ਅਫ਼ਸਰਾਂ ਨੂੰ ਸਨਮਾਨ ਚਿੰਨ ਦੇ ਕੇ ਸਮਾਨਿਤ ਕੀਤਾ ਗਿਆ ਅਤੇ ਇਸ ਕਾਨਫਰੰਸ ਨੂੰ ਯਾਦਗਾਰ ਰੱਖਣ ਲਈ ਭਾਗ ਲੈਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੌਦੇ ਵੰਡੇ ਗਏ।
Check Also
ਬਾਬਾ ਮੇਹਰ ਦਾਸ ਜੀ ਦੇ ਅਸਥਾਨ ‘ਤੇ ਗੁਰਮਤਿ ਸਮਾਗਮ ਆਯੋਜਿਤ
ਸੰਗਰੂਰ, 10 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਸਲਾਈਟ ਰੋਡ ਸਥਿਤ ਬਾਬਾ ਮੇਹਰ ਦਾਸ ਜੀ ਪਾਓ …