ਅੰਮ੍ਰਿਤਸਰ, ਮਾਰਚ 16 (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਐਕਸਿਸ ਬੈਂਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੈਂਪਸ ਪਲੇਸਮੈਂਟ ਰਾਹੀਂ 53 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ ਕੀਤੀ ਹੈ।ਬੈਂਕ ਨੇ ਵਿਦਿਆਰਥੀਆਂ ਨੂੰ ਸਹਾਇਕ ਮੈਨੇਜਰ ਦੀ ਪੋਸਟ ਲਈ 3.17 ਲੱਖ ਸਾਲਾਨਾ ਤਨਖਾਹ `ਤੇ ਨੌਕਰੀਆਂ ਪ੍ਰਦਾਨ ਕੀਤੀਆਂ ਹਨ।
ਇਥੇ ਵਰਣਨਯੋਗ ਹੈ ਕਿ ਐਕਸਿਸ ਬੈਂਕ ਭਾਰਤ ਵਿਚ ਤੀਜਾ ਸਭ ਤੋਂ ਵੱਡਾ ਪ੍ਰਾਈਵੇਟ ਸੈਕਟਰ ਬੈਂਕ ਹੈ। ਇਹ ਵੱਡੀਆਂ ਅਤੇ ਮਿਡ-ਸਾਈਜ਼ਡ ਕਾਰਪੋਰੇਟ, ਐਮ.ਐਸ.ਐਮ.ਈ, ਖੇਤੀਬਾੜੀ ਅਤੇ ਪਰਚੂਨ ਕਾਰੋਬਾਰਾਂ ਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਦਾ ਹੈ।ਚੁਣੇ ਗਏ ਵਿਦਿਆਰਥੀਆਂ ਵਿੱਚ ਐਮ.ਬੀ.ਏ ਦੇ 18 ਵਿਦਿਆਰਥੀ, ਐਮ.ਕਾਮ ਦੇ 15, ਐਮ.ਬੀ.ਈ ਤੇ ਐਮ.ਐਸ.ਸੀ (ਅਰਥ ਸ਼ਾਸਤਰ) ਦੇ 6 ਅਤੇ ਐਮ.ਸੀ.ਏ 14 ਵਿਦਿਆਰਥੀ ਸ਼ਾਮਿਲ ਹਨ।ਇਹ ਵਿਦਿਆਰਥੀ ਜੂਨ, 2018 ਤੋਂ ਆਪਣੀ ਰਮਸੀ ਪੜ੍ਹਾਈ ਮੁਕੰਮਲ ਹੋਣ ਉਪਰੰਤ ਐਕਸਿਸ ਬੈਂਕ ਵਿਚ ਆਪਣੀਆਂ ਨੌਕਰੀਆਂ `ਤੇ ਚਲੇ ਜਾਣਗੇ। ਚੋਣ ਪ੍ਰਣਾਲੀ ਵਿਚ ਆਨਲਾਇਨ ਟੈਸਟ ਤੋਂ ਇਲਾਵਾ ਐਚ.ਆਰ ਇੰਟਰਵਿਉ ਰਾਹੀਂ ਮੇਨ ਕੈਂਪਸ, ਰਿਜ਼ਨਲ ਕੈਂਪਸ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਪਲੇਸਮੈਂਟ ਡਰਾਇਵ ਵਿਚ ਹਿੱਸਾ ਲਿਆ। ਡਾ. ਹਰਦੀਪ ਸਿੰਘ, ਪ੍ਰੋਫੈਸਰ ਇੰਚਾਰਜ ਪਲੇਸਮੈਂਟ ਅਤੇ ਡਾ. ਅਮਿਤ ਚੋਪੜਾ ਅਸਿਸਟੈਂਟ ਪਲੇਸਮੈਂਟ ਅਫਸਰ ਨੇ ਵਿਦਿਆਰਥੀਆਂ ਨੂੰ ਨੌਕਰੀ ਦੀ ਪੇਸ਼ਕਸ਼ ਲਈ ਵਧਾਈ ਦਿੱਤੀ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …