Monday, December 23, 2024

ਸਰਕਾਰੀ ਸਕੂਲਾਂ `ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਬਾਰੇ ਕੀ ਕਹਿੰਦੇ ਹਨ ਪੀ.ਈ.ਐਸ ਅਧਿਕਾਰੀ

ਬਟਾਲਾ, 20 ਮਾਰਚ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਵਿੱਚ ਜਿਉ ਹੀ ਸਿੱਖਿਆ ਵਿਭਾਗ ਵਲੋਂ ਰੈਸ਼ਨੇਲਾਈਜੇਨ ਦੀ ਗੱਲ PPN2003201809ਹੁੰਦੀ ਹੈ, ਹਰ ਕੋਈ ਤਾ ਆਪਣੀ ਗਿਣਤੀ ਵਧਾਉਣ ਤੇ ਜੋਰ ਦੇਣਾ ਸ਼ੁਰੂ ਕਰ ਦਿੰਦਾ ਹੈ। ਸਿੱਖਿਆ ਸਕੱਤਰ ਵਲੋ ਪ੍ਰਾਪਤ ਦਿਸ਼ਾਨਿਰਦੇਸਾਂ, ਦੀ ਰੋਸ਼ਨੀ ਵਿਚ ਸਕੂਲਾਂ ਦੀਆਂ ਪੋਸਟਾ ਚੁੱਕੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।ਇਸ ਵਿਚ ਹਕੀਕਤ ਵੀ ਹੈ ਕਿ ਆਮ ਕਰਕੇ ਗਿਣਤੀ ਸਤੰਬਰ ਦੀ ਨਾਲ ਅਧਿਆਕਪਾ, ਵਿਦਿਆਰਥੀਆ ਦੇ ਅਨੁਪਾਤ ਨੂੰ ਮੁੱਖ ਰੱਖਿਆ ਜਾਦਾ ਹੈ।ਸਰਕਾਰੀ ਸਕੂਲਾ ਦਾ ਦਾਰੋ ਮਦਾਰ ਵਿਦਿਆਰਥੀਆਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ।ਪ੍ਰਾਈਵੇਟ ਸੰਸਥਾ ਦੇ ਮੁਕਾਬਲੇ ਭਾਵੇ ਸਰਕਾਰੀ ਸਥੂਲਾਂ ਵਿਚ ਸਹੂਲਤਾਂ ਦੀ ਘਾਟ ਹੈ, ਕਮਰੇ, ਫਰਨੀਚਰ, ਗਿਣਤੀ ਮੁਤਾਬਿਕ ਅਧਿਆਪਕ ਨਹੀ ਹਨ।ਪਰ ਤੰਗੀਆਂ ਤੁਰਸ਼ੀਆਂ ਵਿਚ ਵੀ  ਸਕੂਲ ਮੁਖੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਲਗਾਤਾਰ ਕੋਸਿਸਾ ਜਾਰੀ ਰੱਖ ਰਹੇ ਹਨ।ਇਸ ਸਬੰਧ ਵਿਚ ਕੁਝ ਇਕ ਸਕੂਲਾਂ ਦੇ ਪ੍ਰਿੰਸੀਪਲਾ ਦੌਰਾਨ ਕੁਝ ਵਿਚਾਰ ਸਾਹਮਣੇ ਆਏ ਹਨ।
   ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਰਵਿੰਦਰਪਾਲ ਸਿੰਘ ਚਾਹਲ ਦੇ ਵਿਚਾਰਾ ਵਿਚ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।ਸਰਕਾਰ ਵੱਲੋ ਦਿਤੀਆਂ ਜਾਦੀਆਂ ਸਹੂਲਤਾਂ ਬਾਰੇ ਹੋਕ ਦਿਤਾ ਜਾ ਰਿਹਾ ਹੈ। ਇਸ ਵਿਦਿਅਕ ਸਾਲ ਦੌਰਾਨ ਸਕੂਲਾਂ ਚ ਵਿਦਿਆਰਥੀਆਂ ਦੀ ਗਿਣਤੀ ਵਧੇਗੀ।ਇਸ ਸਬੰਧ ਵਿਚ ਸਾਰੇ ਸਕੂਲ ਮੁਖੀਆ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ।ਵਿਭਾਗ ਦਾ ਵੀ ਫਰਜ ਬਣਦਾ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੀਆ ਸਹੂਲਤਾ ਪ੍ਰਦਾਨ ਕਰਵਾਏ।
    ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦੇ ਪਿ੍ਰੰਸੀਪਲ ਭਾਂਰਤ ਭੂਸਨ ਨੇ ਦੱਸਿਆ ਕਿ ਇਸ ਵਿਦਿਅਕ ਸਾਲ ਤੋ ਵਿਦਿਆਰੀਆ ਦੀ ਗਿਣਤੀ ਵਧੇਗੀ। ਇਸ ਸਬੰਧ ਵਿਦਿਆਰਥੀਆਂ ਦ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ, ਸਕੂਲ ਸਟਾਫ ਮੈਬਰ ਘਰ ਘਰ ਜਾਕੇ ਦਾਖਲਾ ਵਧਾਉਣ ਵਾਸਤੇ ਮਿਹਨਤ ਕਰ ਰਹੇ ਹਨ।ਪਰ ਜੇਕਰ ਕਿਸ਼ੇ ਵਿਸ਼ੇ ਦੇ ਅਧਿਆਪਕ ਦੀ ਬਦਲੀ ਆਦਿ ਹੋ ਜਾਂਦੀ ਹੈ ਤਾ ਊਸ ਦੀ ਜਗਾ ਕਈ ਕਈ ਮਹੀਨੇ ਜਾਂ ਸਾਲ ਵਿਦਿਆਰਥੀ ਵਿਸ਼ਾ ਅਧਿਆਪਕ ਨਹੀ ਮਿਲਦਾ।ਸਾਰੇ ਹੀ ਪ੍ਰਾਇਮਰੀ ਸਕੂਲਾਂ ਦੇ ਮੁਖੀ, ਮਿਡਲ, ਹਾਈ ਤੇ ਖਾਸ ਕਰਕੇ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਦਾਖਲਾ ਵਧਾਂਊਣ ਵਿਚ ਹਿੱਸਾ ਪਾਉਣਾਂ ਚਾਹੀਦਾ ਹੈ।
    ਸ੍ਰੀਮਤੀ ਰੇਨੂੰ ਬਾਲਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਵਿਚਾਰਾਂ ਵਿਚ ਦੱਸਿਆ ਕਿ ਇਸ ਵਿਦਿਅਕ ਸਾਲ ਤੋ ਸਰਕਾਰੀ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੇਗੀ, ਸਕੂਲ ਵਿਚ ਦਾਖਲਾ ਮੁਹਿੰਮ ਸੁਰੂ ਕੀਤੀ ਹੈ, ਜਿਸ ਵਿਚ ਸਕੂਲ ਵਿਚ ਮਿਲਦੀਆਂ ਸੁੱਖ ਸਹੁਲਤਾ ਦਾ ਵਖਿਆਣ ਕੀਤਾ ਗਿਆ ਹੈ।ਕੁੱਝ ਇਕ ਮਾਤਾ ਪਿਤਾ ਇਸੇ ਕਰਕੇ ਹੀ ਸਰਕਾਰੀ ਸਕੂਲਾਂ ਵਿਚ ਆਪਣੇ ਬੱਚੇ ਦਾ ਦਾਖਲਾ ਨਹੀ ਕਰਵਾਉਦੇ ਬੱਚਿਆਂ ਨੂੰ ਜਮੀਨ ਤੇ ਬੈਠਣਾ ਪੈਦਾ ਹੈ।ਇਸ ਸਬੰਧੀ ਸਾਫ ਸੁਥਰੇ ਕਮਰੇ, ਪ੍ਰਜੈਕਟਰ ਸਿਸਟਮ, ਕੰਪਿਊਟਰ ਲੈਬਜ ਨੂੰ ਸੋਹਣਾ ਬਣਾਉਣ ਦੀ ਵੀ ਲੋੜ।ਸਾਰੇ ਹੀ ਅਧਿਆਪਕ ਮਿਹਨਤੀ ਹਨ, ਪਰ ਕੁੱਝ ਇਕ ਅਧਿਆਪਕ ਆਪਣੀਆਂ ਸੇਵਾਵਾ ਦੇਣ ਵਿਚ ਸਕੂਲ ਸਮਰਪਿਤ ਹੁੰਦੇ ਹਨ, ਅਜਿਹੇ ਅਧਿਆਪਕਾ ਦੀ ਹੌਸਲਾ ਅਫਸਾਈ ਕਰਨੀ ਚਾਹੀਦੀ  ਹੈ।  
     ਸਰਕਾਰੀ ਸੀਨੀਅਰ ਸੈਕੰਡਰ ਸਕੂਲ ਬੁੱਟਰ ਕਲਾਂ (ਗੁਰਦਾਸਪੁਰ) ਦੇ ਪ੍ਰਿੰਸੀਪਲ ਅਮਰਜੀਤ ਸਿੰਘ ਭਾਟੀਆਂ ਨੇ ਦੱਸਿਆ ਕਿ ਸਮੁੱਚਾ ਸਟਾਫ ਦਾਖਲਾ ਵਧਾਉਣ ਵਿਚ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਆਸ ਵੀ ਹੈ ਕਿ ਇਸ ਵਾਰ ਗਿਣਤੀ ਵਿਚ ਵਾਧਾ ਹੋਵੇਗਾ।ਦਾਖਲਾ ਵਧਾਉਣ ਵਾਸਤੇ ਪਿੰਡਾਂ ਦੀਆ ਗਲੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ।ਵਿਦਿਆਰਥੀ ਸਕੂਲਾਂ ਵਿਚ ਆਪ ਵੀ ਜਦ ਤੱ ਖਾਲੀ ਪੋਸਟਾਂ ਹੀ ਪੁਰ ਨਹੀ ਕੀਤੀ ਜਾਦੀਆਂ ਉਨਾ ਚਿਰ ਗੁਣਾਤਮਿਕ ਸਿੱਖਿਆ ਦਾ ਟੀਚਾ ਪੂਰਾ ਨਹੀ ਕੀਤਾ ਜਾ ਸਕਦਾ।
               ਇਸੇ ਤਰਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ  ਦੇ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀ ਤੇ ਅਧਿਆਪਕ ਅਨੁਸਾਰ ਹੀ ਸਾਰਾ ਵਿਭਾਗੀ ਸਿਸਟਮ ਚੱਲਦਾ ਹੈ, ਸਕੂਲ ਦਾਖਲਾ ਵਧਾਂਉਣ ਵਾਸਤੇ ਘਰ ਘਰ ਪਹੁੰਚ ਕੀਤੀ ਜਾ ਰਹੀ, ਲੜਕੀਆਂ ਦਾ ਸਕੂਲ ਹੋਣ ਕਰਕੇ ਬੱਚੀਆਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ।ਸਕੂਲ ਵਿਚ ਆਰ.ਓ.ਟੀ, ਕੰਪਿਊਟਰ ਸਿੱਖਿਆ, ਸੰਗੀਤ ਸਿੱਖਿਆ, ਐਨ.ਸੀ.ਸੀ, ਐਨ.ਐਸ.ਐਸ, ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ।ਵਿਦਿਆਰਥੀਆ ਰਾਹੀ ਸੁਨੇਹੇ ਭੇਜੇ ਜਾ ਰਹੇ ਹਨ, ਕਿ ਸਰਕਾਰੀ ਸਕੂਲ ਵਿਚ ਹੀ ਦਾਖਲਾ ਲਿਆ ਜਾਵੇ।ਕੰਨਿਆ ਸਕੂਲ ਹੋਣ ਕਰਕੇ ਦੂਰ ਦੁਰੇਡੇ ਤੋ ਲੜਕੀਆਂ ਪੜਨ ਵਾਸਤੇ ਆਉਦੀਆਂ ਹਨ, ਇਸ ਵਾਸਤੇ ਬੱਸ, ਥਰੀਵੀਲਰ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।ਲੋੜ ਹੈ ਜਿਥੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ, ਉਥੇ ਵਿਦਿਆਰਥੀ ਅਧਿਆਪਕ ਦੀ ਅਨੁਪਾਤ ਨਾਲ ਅਧਿਆਪਕ ਭੇਜੇ ਜਾਣ ਤਾਂ ਜੋ ਬੱਚਿਆਂ ਨੂੰ ਵਧੀਆ ਸਿਖਿਆ ਪ੍ਰਦਾਨ ਕੀਤੀ ਜਾ ਸਕੇ।
          ਸਮੁੱਚੀ ਵਿਚਾਰ ਚਰਚਾ ਤੋ ਪਤਾ ਲੱਗਦਾ ਹੈ ਕਿ ਸਾਰੇ ਸਕੂਲ ਮੁੱਖੀ, ਅਧਿਆਪਕ ਸਕੂਲਾਂ ਵਿਚ ਦਾਖਲਾ ਵਧਾਉਣ ਵਿਚ ਦਿਨ ਰਾਤ ਇਕ ਕਰ ਰਹੇ ਹਨ।ਪਰ ਲੋੜ ਹੈ ਕਿ ਵਿਭਾਗ ਵੀ ਅਧਿਆਪਕ ਦੀ ਪ੍ਰਸੰਸਾ ਕਰੇ, ਬਾਕੀ  ਵੱਖ ਤਰਾਂ ਦੀਆਂ ਡਿਊਟੀਆਂ ਵਿਚ ਅਧਿਆਪਕ ਨੂੰ ਲਗਾਇਆ ਜਾਵੇ, ਅਧਿਆਪਕ ਦਾ ਇਕੋ ਕੰਮ ਸਿਰਫ ਤੇ ਸਿਰਫ ਪੜਾਊਣਾ ਹੀ ਹੋਣਾ ਚਾਹੀਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply