Sunday, December 22, 2024

ਮੈਕਸ-ਪਲੈਨਕ ਸੋਸਾਇਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਹੋਵੇਗਾ ਅਕਾਦਮਿਕ ਸਹਿਯੋਗ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਪ੍ਰਸਿੱਧ ਅੰਤਰਰਾਸ਼ਟਰੀ ਪੱਧਰ ਦੀ ਖੋਜ ਸੰਸਥਾ, ਮੈਕਸ ਪਲਾਨਕ ਸੁਸਾਇਟੀ ਦੇ GNDUਮੁਖੀ ਪੂਨਮ ਸੂਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਉਪ ਕੁਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨਾਲ ਦੋ ਸੰਸਥਾਵਾਂ ਵਿਚਕਾਰ ਵਿਦਿਅਕ ਅਤੇ ਖੋਜ ਸਬੰਧੀ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ। ਇਹ ਸਹਿਯੋਗ ਦੋਵਾਂ ਸੰਸਥਾਵਾਂ ਵਿੱਚ ਵਿਗਿਆਨਕਾਂ ਅਤੇ ਨੌਜਵਾਨ ਖੋਜਕਰਤਾਵਾਂ ਦੇ ਆਪਸੀ ਅਦਾਨ ਪ੍ਰਦਾਨ ਨੂੰ ਵਧਾਏਗਾ।
ਮੈਕਸ-ਪਲੈਨਕ-ਸੋਸਾਇਟੀ ਜਰਮਨੀ ਦੀ ਸਭ ਤੋਂ ਵੱਡੀ, ਸੁਤੰਤਰ ਅਤੇ ਨਾਨ ਪਰਾਫਿਟ ਵਿਗਿਆਨਕ ਸੰਸਥਾਵਾਂ ਵਿੱਚੋਂ ਇੱਕ ਹੈ, ਜੋ ਕੁਦਰਤੀ ਵਿਗਿਆਨ, ਜੀਵ ਵਿਗਿਆਨ, ਸਮਾਜਿਕ ਵਿਗਿਆਨ ਅਤੇ ਕਲਾ ਵਿੱਚ ਬੁਨਿਆਦੀ ਖੋਜ ਕਰਦੀ ਹੈ। ਇਸ ਦੀਆਂ 84 ਖੋਜ ਸੰਸਥਾਵਾਂ ਵਿਚ 18 ਨੋਬਲ ਪ੍ਰਾਈਜ਼ ਲੌਰੀਏਟਜ਼ ਪੈਦਾ ਹੋਏ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਹਲਾ ਦਰਜੇ ਦਾ ਬੁਨਿਆਦੀ ਢਾਂਚਾ ਅਤੇ ਅੰਤਰਅਨੁਸ਼ਾਸ਼ਨੀ ਖੋਜ ਦਾ ਮਾਹੌਲ ਇਸ ਭਾਈਵਾਲਤਾ ਨੂੰ ਅੱਗੇ ਵਧਾਉਣ ਵਿਚ ਸਹਾਈ ਹੋਵੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓਟੈਕਨਾਲੌਜੀ ਵਿਭਾਗ ਦੇ ਮੁਖੀ ਅਤੇ ਇੰਚਾਰਜ ਇੰਟਰਨੈਸ਼ਨਲ ਕੋਅਪਰੇਸ਼ਨ ਪ੍ਰੋ. ਪੀ.ਕੇ. ਪਤੀ ਨੇ ਵੀ ਇਸ ਵਿਚ ਇਸ ਚਰਚਾ ਵਿਚ ਹਿੱਸਾ ਲਿਆ।
ਵਿਦਿਆਰਥੀਆਂ ਨੂੰ ਮੈਕਸ-ਪਲੈਨਕ ਸੰਸਥਾਵਾਂ ਵਿਚ ਪੀਐਚਡੀ ਅਤੇ ਪੋਸਟ-ਡਾਕਟੋਰਲ ਪੁਜੀਸ਼ਨ ਸਬੰਧੀ ਵੀ ਚਰਚਾ ਕੀਤੀ ਗਈ ਅਤੇ ਜਰਮਨ ਵਿਗਿਆਨੀ ਨੂੰ ਛੋਟੇ ਖੋਜ ਅਤੇ ਸਿੱਖਿਆ ਪ੍ਰੋਗਰਾਮਾਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਉਣ ਸਬੰਧੀ ਵੀ ਵਿਚਾਰ ਹੋਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply