ਅੰਮ੍ਰਿਤਸਰ, 27 ਨਵੰਬਰ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਡੀ.ਏ.ਵੀ ਯੂਨੀਵਰਸਿਟੀ, ਜਲੰਧਰ ਦੁਆਰਾ ਯੂਥ ਫਲੇਅਰ ਇੰਟਰ ਸਕੂਲ ਮੁਕਾਬਲੇ ਆਯੋਜਿਤ ਕੀਤੇ ਗਏ।ਡੀ.ਏ.ਵੀ ਯੂਨੀਵਰਸਿਟੀ, ਜਲੰਧਰ ਦੁਆਰਾ ਹੁਨਰ, ਬੁੱਧੀ ਅਤੇ ਗਿਆਨ ਨਾਲ ਸੰਬੰਧਿਤ ਸਮਾਰੋਹ ਆਯੋਜਿਤ ਕੀਤਾ ਗਿਆ।ਪੂਰੇ ਭਾਰਤ ਵਿਚੋਂ 1000 ਤ੍ਵੋ ਵੀ ਜਿਆਦਾ ਡੀ.ਏ.ਵੀ ਸਕੂਲ ਦੇ ਵਿਅਿਦਾਰਥੀਆਂ ਨੇ ਵੱਖ-ਵੱਖ ਵਰਗਾਂ ਵਿੱਚ ਭਾਗ ਲਿਆ।ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ 17 ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਭ ਤ੍ਵੋ ਵੱਧ ਪ੍ਰਸ਼ੰਸਾ ਪ੍ਰਾਪਤ ਕੀਤੀ।ਗਿਆਰਵੀਂ ਜਮਾਤ ਦੇ ਨਿਪੁੰਨ ਮਹਿਰਾ ਅਤੇ ਕਾਰਤਿਕ ਰਾਣਾ (ਮੈਡੀਕਲ) ਨੇ ‘ਫਨ ਵਿਦ ਕੈਮਿਸਟਰੀ’ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਜਮਾਤ ਗਿਆਰ੍ਹਵੀਂ, ਕਾਮਰਸ ਦੀ ਅਰੁਨਾ ਸ਼ਰਮਾ ਨੇ ਕਵਿਤਾ ਪ੍ਰਤੀਯੋਗਤਾ ਵਿੱਚ ਦੂਸਰਾ ਸਥਾਨ ਹਾਸਲ ਕੀਤਾ।ਜਮਾਤ ਬਾਰ੍ਹਵੀਂ, ਕਾਮਰਸ ਦੇ ਕ੍ਰਿਸ਼ਨਮ ਵੇਦ ਨੇ ‘ਜਸਟ ਏ ਮਿੰਟ’ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ।ਸਪਰਸ ਮਹਾਜਨ ਅਤੇ ਪ੍ਰਥਮ ਸਹਿਗਲ ਨੇ ‘ਸ੍ਵੈਡੀ ਵਰਡ’ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਅਤੇ ਨਿਤਿਆ ਸਹਿਗਲ ਨੇ ‘ਰਿਡਲਜ’ ਮੁਕਾਬਲੇ ਵਿੱਚ ਦੂਸਰਾ ਇਨਾਮ ਜਿੱਤਿਆ।ਜਮਾਤ ਬਾਰ੍ਹਵੀਂ ਦੇ ਹਰਸ਼ਵਰਧਨ ਓਬਰਾਇ ਨੇ ‘ਵਾਦਵਿਵਾਦ’ ਮੁਕਾਬਲੇ ਵਿੱਚ ਦੂਸਰਾ ਇਨਾਮ, ਜਮਾਤ ਗਿਆਰ੍ਹਵੀਂ ਦੀ ਕਾਮਰਸ ਦੀ ਕਨਿਸ਼ਕਾ ਚੋਪੜਾ ਨੂੰ ‘ਪਾਵਰ ਪੁਆਇੰਟ ਪ੍ਰੈਜੈਂਟੇਸਨ’ ਵਿੱਚ ਤੀਸਰਾ ਇਨਾਮ, ਵਿਭੂਤੀ ਦੇਵਗਨ ਜਮਾਤ ਬਾਰ੍ਹਵੀ੍ਵ, ਆਰਟਸ ਨੇ ‘ਵਾਦ-ਵਿਵਾਦ’ ਵਿੱਚ ਤੀਸਰਾ ਅਤੇ ਮੁਸਕਾਨ ਰਾਜਪੂਤ ਤੇ ਉਤੱਮ ਖਰਬੰਦਾ ਨੇ ‘ਫਲਾਵਰ ਅਰੇਂਜਮੈਂਟ’ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਮਾਧਵ ਅਵੱਸਥੀ ਬਹੁਤ ਵਧੀਆ ਬੁਲਾਰੇ ਦੇ ਰੂਪ ਵਿੱਚ ਸਾਹਮਣੇ ਆਇਆ ਅਤੇ ਉਸ ਨੇ ਸਰਟੀਫਿਕੇਟ ਇਨਾਮ ਦੇ ਰੂਪ ਵਿੱਚ ਪ੍ਰਾਪਤ ਕੀਤਾ।ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸਰਟੀਫਿਕੇਟ ਅਤੇ ਟਰਾਫੀਆਂ ਦਿੱਤੀਆਂ ਗਈਆਂ ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।