Monday, December 23, 2024

ਸਿੱਖ ਬੀਬੀਆਂ ਨੂੰ ਪਹਿਚਾਨ ਪੱਤਰ ਜਾਰੀ ਕਰੇਗੀ ਦਿੱਲੀ ਕਮੇਟੀ – ਜੀ.ਕੇ.

PPN29081408ਨਵੀ ਦਿੱਲੀ, 29 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਵਿਖੇ ਦੁਪਹੀਆ ਵਾਹਨ ਤੇ ਸਿੱਖ ਬੀਬੀਆਂ ਨੂੰ ਸਵਾਰੀ ਦੋਰਾਨ ਹੈਲਮੇਟ ਤੋਜ਼ ਮਿਲੀ ਛੋਟ ਤੇ ਵੱਖ੍ਰਵੱਖ ਸਿੱਖ ਬੀਬੀਆਂ ਦੀਆਂ ਜਥੇਬੰਦੀਆਂ ਵੱਲੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮੁਹਿੰਮ ਨੂੰ ਚਲਾਉਣ ਅਤੇ ਸਿਰੇ ਚੜਾਉਣ ਲਈ ਧੰਨਵਾਦ ਪ੍ਰਗਟਾਇਆ ਹੈ।ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੋਰ ਬਖਸ਼ੀ ਦੀ ਅਗਵਾਈ ਹੇਠ ਦਿੱਲੀ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੀਆਂ ਸਿੱਖ ਬੀਬੀਆਂ ਦੇ ਇਕ ਵੱਡੇ ਵਫਦ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਬੀਬੀਆਂ ਨੂੰ ਹੈਲਮੇਟ ਪਾਉਣ ਤੋ ਮਿਲੀ ਛੂਟ ਵਾਸਤੇ ਦਿੱਲੀ ਕਮੇਟੀ ਵੱਲੋ ਨਿਭਾਈ ਗਈ ਉਸਾਰੂ ਭੂਮਿਕਾ ਵਾਸਤੇ ਧੰਨਵਾਦ ਜਤਾਇਆ। ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੂੰ ਇਸ ਛੋਟ ਵਾਸਤੇ ਸ਼ੁਕਰਾਨਾ ਜਤਾਉਦੇ ਹੋਏ ਬੀਬੀ ਬਖਸੀ ਨੇ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਦੇ ਆਧਾਰ ਨੂੰ ਮੁੱਖ ਰੱਖਕੇ ਦਿੱਲੀ ਕਮੇਟੀ ਵੱਲੋਜ਼ ਚਲਾਈ ਗਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਸਰਕਾਰ ਅਤੇ ਦਿੱਲੀ ਦੇ ਉਪਰਾਜਪਾਲ ਨੂੰ ਇਸ ਮਸਲੇ ਤੇ ਵਧਾਈ ਦਿੰਦੇ ਹੋਏ ਦਿੱਲੀ ਕਮੇਟੀ ਅਤੇ ਸਰੋਮਣੀ ਅਕਾਲੀ ਦਲ ਵੱਲੋ ਚਲਾਈ ਗਈ ਇਸ ਵੱਡੀ ਮੁਹਿੰਮ ਦਾ ਸਿਹਰਾ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੇ ਸਿਰ ਬੰਨਦੇ ਹੋਏ ਦੱਸਿਆ ਕਿ ਦਿੱਲੀ ਦੀਆਂ ਸਿੱਖ ਬੀਬੀਆਂ ਵੱਲੋ ਦਿੱਲੀ ਕਮੇਟੀ ਕੋਲ ਇਸ ਮਸਲੇ ਤੇ ਸਰਕਾਰ ਦੇ ਸਾਹਮਣੇ ਕਰੜਾ ਸਟੈਡ ਰੱਖਣ ਦਾ ਦਬਾਅ ਬਣਾਇਆ ਗਿਆ ਸੀ, ਤਾਂਕਿ ਗੁਰਮਤਿ ਦੇ ਆਧਾਰ ਤੇ ਸਿੱਖ ਬੀਬੀਆਂ ਨੂੰ ਹੈਲਮੇਟ ਪਾਉਣ ਤੋ ਛੋਟ ਮਿਲ ਸਕੇ। ਇਸ ਮਸਲੇ ਤੇ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਵੱਲੋ ਦਿੱਲੀ ਕਮੇਟੀ ਦੀ ਅਪੀਲ ਤੇ ਆਵਾਜਾਈ ਮਹਿਕਮੇ ਦੇ ਦਫਤਰ ਵਿਚ ਵੱਖ-ਵੱਖ ਇਤਰਾਜ ਜਤਾਉਣ ਵਾਸਤੇ ਵੀ ਜੀ.ਕੇ. ਨੇ ਸਿੰਘ ਸਭਾਵਾਂ ਦਾ ਧੰਨਵਾਦ ਕੀਤਾ। ਦਿੱਲੀ ਕਮੇਟੀ ਨੂੰ ਸਿੱਖਾਂ ਦੀ ਚੁਣੀ ਹੋਈ ਪ੍ਰਤੀਨਿੱਧ ਸੰਸਥਾ ਦੱਸਦੇ ਹੋਏ ਇਸ ਮਸਲੇ ਤੇ ਲੜੀ ਗਈ ਲੜਾਈ ਨੂੰ ਜੀ.ਕੇ. ਨੇ ਆਪਣਾ ਇਖਲਾਕੀ ਫਰਜ ਵੀ ਦੱਸਿਆ।
ਸਿੱਖ ਬੀਬੀਆਂ ਦੀ ਪਹਿਚਾਣ ਦੇ ਮਸਲੇ ਤੇ ਦਿੱਲੀ ਕਮੇਟੀ ਵੱਲੋਜ਼ ਸਿੱਖ ਬੱਚੀਆਂ ਅਤੇ ਬੀਬੀਆਂ ਨੂੰ ਕਮੇਟੀ ਵੱਲੋ ਪਹਿਚਾਣ ਪੱਤਰ ਜਾਰੀ ਕਰਨ ਵਾਸਤੇ ਛੇਤੀ ਹੀ ਲੋੜੀਜ਼ਦੀ ਵਿਵਸਥਾ ਕਰਨ ਦਾ ਵੀ ਜੀ.ਕੇ. ਨੇ ਭਰੋਸਾ ਦਿੱਤਾ। ਦਿੱਲੀ ਕਮੇਟੀ ਵੱਲੋਜ਼ ਘੱਟ ਗਿਣਤੀ ਸਿੱਖ ਬੱਚਿਆਂ ਨੂੰ ਕਾਲਜਾਂ ਵਿੱਚ ਦਾਖਲੇ ਵਾਸਤੇ ਦਿੱਤੇ ਜਾਂਦੇ ਮਾਇਨੋਰਟੀ ਸਟੇਟਸ ਸਰਟੀਫਿਕੇਟ ਦੀ ਤਰਗ਼ ਤੇ ਜੀ.ਕੇ. ਨੇ ਸਾਬਤ ਸੂਰਤ, ਗੁਰਮਤਿ ਦੀ ਧਾਰਨੀ ਸਿੱਖ ਬੀਬੀਆਂ ਨੂੰ ਸਿੱਖ ਵਜੋ ਪਛਾਣ ਪੱਤਰ ਜਾਰੀ ਕਰਨ ਦੀ ਵੀ ਜਾਣਕਾਰੀ ਦਿੱਤੀ। ਇਸ ਮੋਕੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਸਨਮੀਤ ਕੋਰ ਅਰੋੜਾ, ਸਤਵਿੰਦਰ ਕੋਰ, ਰਮਨਦੀਪ ਕੋਰ, ਗੁਰਜੀਤ ਕੋਰ ਵਾਹੀ, ਦਵਿੰਦਰ ਕੋਰ, ਪਲਵਿੰਦਰ ਕੋਰ, ਸੱਤਿਆ ਬਾਂਗਾ, ਬਲਵਿੰਦਰ ਕੋਰ, ਕੁਲਦੀਪ ਕੋਰ ਅਤੇ ਪ੍ਰਿਤਪਾਲ ਕੋਰ ਵੱਲੋਜ਼ ਜੀ.ਕੇ. ਦਾ ਧੰਨਵਾਦ ਪ੍ਰਗਟਾਉਣ ਵੇਲੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋ-ਚੇਅਰਮੈਨ ਬਿਕਰਮ ਸਿੰਘ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੇ ਮੁੱਖ ਸਲਾਹਕਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਵੀ ਮੋਜ਼ੂਦ ਸਨ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply