ਫਾਜਿਲਕਾ, 17 ਸਿਤੰਬਰ (ਵਿਨੀਤ ਅਰੋੜਾ) – ਪਿਛਲੇ ਦਿਨ ਪਿੰਡ ਘੱਲੂ ਗਾਡਵਿਨ ਪਬਲਿਕ ਸਕੂਲ ਵਿੱਚ ਜਿਲਾ ਪੱਧਰ ਸਕਾਈ ਮਾਰਸ਼ਲ ਆਰਟ ਅਤੇ ਤਾਈਕਵਾਡੋ ਦੇ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਦਾ ਸ਼ੁਭ ਸ਼ੁਰੂ ਗਾਡਵਿਨ ਸਕੂਲ ਦੀ ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਦੁਆਰਾ ਕੀਤਾ ਗਿਆ।ਇਸ ਮੁਕਾਬਲੇ ਵਿੱਚ ਆਏ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ।ਸਕਾਈ ਮਾਰਸ਼ਲ ਆਰਟ ਮੁਕਾਬਲੇ ਵਿੱਚ 14 ਸਾਲ ਵਰਗ ਵਿੱਚ ਗਾਡਵਿਨ ਪਬਲਿਕ ਸਕੂਲ ਦੇ ਕੁਲ 9 ਖਿਡਾਰੀਆਂ ਨੇ ਪਹਿਲਾਂ 1 ਖਿਡਾਰੀ ਵਿੱਚ ਦੂਸਰਾ ਅਤੇ 1 ਖਿਡਾਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।17 ਸਾਲ ਵਰਗ ਵਿੱਚ 8 ਨੇ ਪਹਿਲਾਂ ਸਥਾਨ ਅਤੇ 1 ਖਿਡਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸੇ ਪ੍ਰਕਾਰ 19 ਸਾਲ ਵਰਗ ਵਿੱਚ ਕੁਲ 9 ਖਿਡਾਰੀਆਂਂ ਨੇ ਪਹਿਲਾਂ ਸਥਾਨ ਪ੍ਰਾਪਤ ਕਰ ਸਕਾਈ ਮਾਰਸ਼ਲ ਆਰਟ ਵਿੱਚ ਗਾਡਵਿਨ ਸਕੂਲ ਨੂੰ ਪਹਿਲਾਂ ਸਥਾਨ ਦਿਵਾਇਆ। ਇਸਦੇ ਇਲਾਵਾ ਤਾਈਕਵਾਡੋ 17 ਸਾਲ ਵਰਗ ਵਿੱਚ 4 ਨੇ ਪਹਿਲਾਂ ਅਤੇ 19 ਸਾਲ ਵਰਗ ਵਿੱਚ 13 ਖਿਡਾਰੀਆਂ ਨੇ ਪਹਿਲਾਂ ਸਥਾਨ ਪ੍ਰਾਪਤ ਕਰ ਤਾਈਕਵਾਡੋ ਖੇਡ ਵਿੱਚ ਵੀ ਸਕੂਲ ਨੂੰ ਜਿਲ੍ਹੇ ਵਿੱਚ ਪਹਿਲਾਂ ਸਥਾਨ ਦਵਾਇਆ ।ਗਾਡਵਿਨ ਸਕੂਲ ਦੇ ਲਗਾਤਾਰ ਚੰਗੇਰੇ ਪ੍ਰਦਰਸ਼ਨ ਲਈ ਜਿਲ੍ਹੇ ਦੇ ਏਲੀਓ ਪੰਕਜ ਕੰਬੋਜ ਨੇ ਸਕੂਲ ਦੇ ਮੈਨੇਜਿੰਗ ਡਾਇਰੇਕਟਰ ਜਗਜੀਤ ਸਿੰਘ ਬਰਾੜ, ਪ੍ਰਿੰਸੀਪਲ ਸ਼੍ਰੀਮਤੀ ਲਖਵਿੰਦਰ ਕੌਰ ਬਰਾੜ, ਕੋਚ ਮੋਹਿਤ ਕੁਮਾਰ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਰਾਜ ਅਤੇ ਰਾਸ਼ਟਰੀ ਖੇਡਾਂ ਵਿੱਚ ਵੀ ਚੰਗੇਰੇ ਪ੍ਰਦਰਸ਼ਨ ਕਰਣ ਲਈ ਪ੍ਰੋਤਸਾਹਿਤ ਕੀਤਾ ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …