ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਕੋਰਸਾਂ ’ਚ ਯੂਨੀਵਰਸਿਟੀ ’ਚੋਂ ਉਚ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਬੀ. ਬੀ. ਏ. ਸਮੈਸਟਰ 6ਵਾਂ ਦੀ ਵਿਦਿਆਰਥਣ ਸਿਮਰਨ ਨੇ ’ਵਰਸਿਟੀ ’ਚ ਪਹਿਲਾਂ ਸਥਾਨ ਹਾਸਲ ਕੀਤਾ।
ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਹੋਰਨਾਂ ਵਿਦਿਆਰਥਣਾਂ ’ਚੋਂ ਬੀ.ਕਾਮ ਸਮੈਸਟਰ 6ਵਾਂ ਦੀ ਵਿਦਿਆਰਥਣ ਗੁਰਸਿਮਰਨ ਕੌਰ ਨੇ 23ਵਾਂ ਸਥਾਨ, ਬੀ.ਸੀ.ਏ ਸਮੈਸਟਰ 6ਵਾਂ ਦੀ ਮਨਪ੍ਰੀਤ ਕੌਰ ਨੇ 16ਵਾਂ, ਬੀ.ਐਸ.ਸੀ ਆਈ.ਟੀ ਸਮੈਸਟਰ 6ਵਾਂ ਦੀਆਂ ਹਰਪ੍ਰੀਤ ਕੌਰ ਅਤੇ ਸਨੇਹਨੀਤ ਕੌਰ ਨੇ ਯੂਨੀਵਰਸਿਟੀ ’ਚ ਸ਼ਾਨਦਾਰ ਪੁਜੀਸ਼ਨਾਂ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …