ਜੰਡਿਆਲਾ ਗੁਰੂ, 21 ਸਤੰਬਰ (ਹਰਿੰਦਰਪਾਲ ਸਿੰਘ) – ਪੰਜਾਬ ਪੁਲਿਸ ਦੀ ਫੁਰਤੀ ਸਦਕਾ ਇਕ ਦਾਦੀ ਨੂੰ ਉਸਦਾ ਪੋਤਰਾ ਤਿੰਨ ਘੰਟਿਆਂ ਵਿਚ ਹੀ ਆਪਣੇ ਵੱਡੇ ਲੜਕੇ ਦੇ ਘਰੋਂ ਬਰਾਮਦ ਹੋ ਗਿਆ। ਕੱਲ੍ਹ ਦੇਰ ਸ਼ਾਮ ਰਾਤ 9.45 ਵਜੇ ਪੁਲਿਸ ਚੋਂਕੀ ਜੰਡਿਆਲਾ ਗੁਰੂ ਪਹੁੰਚੀ ਬਿਰਧ ਵਿਧਵਾ ਅੋਰਤ ਸੁਰਿੰਦਰ ਕੋਰ ਪਤਨੀ ਮੁਖਤਿਆਰ ਸਿੰਘ ਵਾਸੀ ਮੁਹੱਲਾ ਸ਼ੇਖੂਪੁਰਾ ਨੇ ਦਰਖਾਸਤ ਦਿੱਤੀ ਕਿ ਮੈਂ ਇੱਕਲੀ ਆਪਣੇ ਰਿਸ਼ਤੇਦਾਰਾਂ ਦੇ ਘਰ ਮੁਹੱਲਾ ਬਾਗ ਵਾਲਾ ਖੂਹ ਵਿਚ ਰਹਿੰਦੀ ਹਾਂ।ਉਸ ਦੇ 2 ਲੜਕੇ ਕੁਲਵੰਤ ਸਿੰਘ ਅਤੇ ਲਖਵਿੰਦਰ ਸਿੰਘ ਹਨ।ਜਿਹਨਾਂ ਵਿਚੋਂ ਛੋਟੇ ਲੜਕੇ ਕੁਲਵੰਤ ਸਿੰਘ ਦੀ ਮੋਤ ਹੋ ਗਈ ਹੈ।ਕੁਲਵੰਤ ਸਿੰਘ ਦੇ ਦੋ ਲੜਕੇ ਸਨ ਜਿਸ ਵਿਚੋਂ ਇਕ ਲੜਕਾ ਉਸਦੀ ਪਤਨੀ ਆਪਣੇ ਨਾਲ ਲੈ ਕੇ ਚਲੇ ਗਈ ਅਤੇ ਉਸਨੇ ਦੂਸਰਾ ਵਿਆਹ ਕਰਵਾ ਲਿਆ।ਵੱਡਾ ਪੋਤਰਾ ਕਰਨਦੀਪ ਸਿੰਘ ਉਸ ਦੇ ਨਾਲ ਰਹਿ ਰਿਹਾ ਹੈ।ਦੂਸਰਾ ਲੜਕਾ ਲਖਵਿੰਦਰ ਸਿੰਘ ਪਿੰਡ ਗੁਨੋਵਾਲ ਗੁਰਦੁਆਰਾ ਸਾਹਿਬ ਦੇ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ।ਕੱਲ੍ਹ ਦੇਰ ਸ਼ਾਮ 8 ਵਜੇ ਦੇ ਕਰੀਬ ਉਸ ਦਾ ਪੋਤਰਾ ਕਰਨਦੀਪ ਸਿੰਘ ਰਿਸ਼ਤੇਦਾਰ ਦੇ ਘਰ ਬਾਹਰ ਮੁਹੱਲਾ ਬਾਗ ਵਾਲਾ ਖੂਹ ਵਿਚ ਖੇਡ ਰਿਹਾ ਸੀ ਕਿ ਲਖਵਿੰਦਰ ਸਿੰਘ ਦੇ ਲੜਕੇ ਹਰਪਾਲ ਸਿੰਘ ਨੇ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਅਗਵਾ ਕਰ ਲਿਆ।ਬਿਰਧ ਅੋਰਤ ਨੇ ਦਰਖਾਸਤ ਵਿਚ ਸ਼ੰਕਾ ਪ੍ਰਗਟ ਕੀਤੀ ਕਿ ਉਸ ਦਾ ਦੂਸਰਾ ਪੋਤਰਾ ਹਰਪਾਲ ਸਿੰਘ ਉਸ ਨਾਲ ਕੱਝ ਵੀ ਕਰ ਸਕਦਾ ਹੈ।ਪੁਲਿਸ ਚੋਂਕੀ ਮੁਲਾਜ਼ਮ ਹੈੱਡਕਾਸਟੇਬਲ ਜਗੀਰ ਸਿੰਘ ਅਤੇ ਸਰਬਜੀਤ ਸਿੰਘ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚੇ ਨੂੰ ਦੋਸ਼ੀ ਹਰਪਾਲ ਸਿੰਘ ਸਮੇਤ ਉਸਦੇ ਘਰੋਂ ਰਾਤ 11.15 ਵਜੇ ਬਰਾਮਦ ਕਰਕੇ ਵਾਪਿਸ ਉਸ ਦੀ ਦਾਦੀ ਵਿਧਵਾ ਸੁਰਿੰਦਰ ਕੋਰ ਦੇ ਹਵਾਲੇ ਕਰ ਦਿੱਤਾ।ਦੇਰ ਰਾਤ ਏ.ਐਸ.ਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਿਧਵਾ ਸੁਰਿੰਦਰ ਕੋਰ ਦੀ ਜਮੀਨ ਨੁੰ ਲੈ ਕੇ ਉਹਨਾਂ ਦਾ ਘਰੇਲੂ ਮਸਲਾ ਚਲ ਰਿਹਾ ਸੀ।ਕਰਨਦੀਪ ਸਿੰਘ ਸਹੀ ਸਲਾਮਤ ਵਾਪਿਸ ਮਿਲਣ ਤੋਂ ਬਾਅਦ ਦਾਦੀ ਵਲੋਂ ਕੋਈ ਵੀ ਕਾਨੂੰਨੀ ਕਾਰਵਾਈ ਕਰਨ ਤੋਂ ਨਾਂਹ ਕਰਕੇ ਖੁਲਦਿਲੀ ਵਿਖਾਈ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …