ਸੁਨਾਮ/ ਲੌਂਗੋਵਾਲ, 20 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਅਕੇਡੀਆ ਵਰਲਡ ਸਕੂਲ ਵਿਖੇ ਨਰਸਰੀ ਅਤੇ ਪਲੇ-ਵੇਅ ਦੇ ਬੱਚਿਆਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਮੁਕਾਬਲੇ ਵਿੱਚ ਬੱਚਿਆਂ ਨੇ ਵੱਖ-ਵੱਖ ਕਵਿਤਾਵਾਂ ਦਾ ਉਚਾਰਨ ਕੀਤਾ।ਨਰਸਰੀ ਜਮਾਤ ਵਿੱਚੋਂ ਲੜ੍ਹੀਵਾਰ ਪਹਿਲਾ ਸਥਾਨ ਜਸਨੂਰ ਸਿੰਘ ਅਤੇ ਨੂਰ ਨਿਆਜ, ਦੂਜਾ ਸਥਾਨ ਸ਼ਾਹਬਾਜ਼ ਸਿੰਘ ਅਤੇ ਤੀਸਰਾ ਸਥਾਨ ਫਤਿਹਬੀਰ ਸਿੰਘ ਤੇ ਅਭੀ ਤਾਜਵੀਰ ਸਿੰਘ ਧਾਲੀਵਾਲ ਨੇ ਹਾਸਲ ਕੀਤਾ।ਪਲੇ-ਵੇਅ ਵਿੱਚੋਂ ਸਹਿਜਵੀਰ ਕੌਰ ਨੇ ਪਹਿਲਾ, ਆਲੀਆ ਨੇ ਦੂਸਰਾ ਅਤੇ ਸ਼ੀਆ ਸੂਰੀ ਨੇ ਤੀਸਰਾ ਸਥਾਨ ਹਾਸਲ ਕੀਤਾ।ਮੁਕਾਬਲੇ ਦੀ ਜੱਜਮੈਂਟ ਪ੍ਰਿੰਸੀਪਲ ਰਣਜੀਤ ਕੌਰ ਅਤੇ ਜਸਵਿੰਦਰ ਕੌਰ ਨੇ ਕੀਤੀ।ਸਕੂਲ ਪ੍ਰਿੰਸੀਪਲ ਰਣਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਸਰਟੀਫਿਕੇਟ ਦਿੱਤੇ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਸ਼ਲਾਘਾ ਕੀਤੀ।
ਇਸ ਮੌਕੇ ਮੈਡਮ ਯੋਗਤਾ ਦੁੱਗਲ ਪ੍ਰੀਤੀ ਸ਼ਰਮਾ ਅਤੇ ਹਰਿੰਦਰ ਕੌਰ ਵੀ ਮੌਜੂਦ ਸਨ।
Check Also
ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ
ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …