Monday, December 23, 2024

 ਕੂੰਜਾਂ ਦੇ ਲੇਖਕ – ਸਵ: ਪ੍ਰੋ. ਕੰਵਲਜੀਤ ਸਿੰਘ ‘ਢੁੱਡੀਕੇ

            kanwaljit singh dhudike                                                                                                                                             

– ਹਰਮਨ ਸੂਫ਼ੀ ‘ਲਹਿਰਾ’

ਵੱਖ-ਵੱਖ ਖੇਤਰਾਂ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਜਲੰਧਰ ਦੂਰਦਰਸ਼ਨ ਦੇ ਚਰਚਿੱਤ ਨਿਊਜ਼ ਰੀਡਰ, ਖੇਡ ਪ੍ਰਮੋਟਰ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਇਲੈਕਟ੍ਰੋਨਿਕ ਵਿਭਾਗ ਮੁਖੀ ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ 28 ਸਤੰਬਰ ਨੂੰ ਸਥਾਨਕ ਦਿਆਨੰਦ ਹਸਪਤਾਲ, ਲੁਧਿਆਣਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ।ਉਹ 50 ਵਰ੍ਹਿਆਂ ਦੇ ਸਨ ਤੇ ਆਪਣੇ ਪਿੱਛੇ ਬੇਟਾ ਹਰਨੂਰ ਸਿੰਘ, ਬੇਟੀ ਅੰਮ੍ਰਿਤ ਕੌਰ ਅਤੇ ਸੁਪਤਨੀ ਜਸਪਾਲ ਕੌਰ ਨੂੰ ਛੱਡ ਗਏ ਹਨ।
ਪ੍ਰੋ. ਕੰਵਲਜੀਤ ਸਿੰਘ ਨੇ 1988 ਨੂੰ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿਖੇ ਬਤੌਰ ਲੈਕਚਰਾਰ ਸੇਵਾ ਸ਼ੁਰੂ ਕੀਤੀ।1989 ਤੋਂ ਉਹ ਜਲੰਧਰ ਦੂਰਦਰਸ਼ਨ ਤੋਂ ਬਤੌਰ ਨਿਊਜ਼ ਰੀਡਰ ਖ਼ਬਰਾਂ ਪੜ੍ਹ ਰਹੇ ਸਨ।ਇਸ ਤੋਂ ਇਲਾਵਾ ਕੈਨੇਡਾ ਵਿਖੇ ਵੱਖ-ਵੱਖ ਰੇਡੀਉ ਸਟੇਸ਼ਨਾਂ ‘ਤੇ ਉਨ੍ਹਾਂ ਦੀਆਂ ਪੜ੍ਹੀਆਂ ਜਾਂਦੀਆਂ ਖ਼ਬਰਾਂ ਪੰਜਾਬੀ ਭਾਈਚਾਰੇ ਵਿੱਚ ਮਕਬੂਲ ਸਨ।ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਦੀ ਬਹੁਮੁਖੀ ਪ੍ਰਤਿਭਾ ਨੇ ਹਮੇਸ਼ਾਂ ਸਾਨੂੰ ਬਹੁਤ ਪ੍ਰਭਾਵਿਤ ਕੀਤਾ।1997 ਵਿੱਚ ਛਪੀ ਕਵਿਤਾਵਾਂ ਦੀ ਪੁਸਤਕ ‘ਬਿਨਾਂ ਪਤੇ ਵਾਲ਼ਾ ਖ਼ਤ’ ਨਾਲ ਉਹ ਨਵੇਂ ਕਵੀਆਂ ਦੀ ਪਹਿਲੀ ਕਤਾਰ ਵਿੱਚ ਸ਼ਾਮਿਲ ਹੋ ਗਿਆ ਸੀ, ਫ਼ਿਰ ਪ੍ਰੋ. ਢੁੱਡੀਕੇ ਆਪਣੀਆਂ ਫ਼ੋਟੋ ਸਲਾਈਡਜ਼ ਕਲਾਮਈ ਤੇ ਭਾਵਿਕ ਪੇਸ਼ਕਾਰੀਆਂ ਅਤੇ ਫ਼ੋਟੋ ਪ੍ਰਦਰਸ਼ਨੀਆਂ ਸਦਕਾ ਚਰਚਿਤ ਰਿਹਾ।ਪ੍ਰੋ. ਕੰਵਲਜੀਤ ਦੀ ਨਵੀਂ ਕਾਵਿ-ਰਚਨਾਂ ‘ਕੂੰਜਾਂ’ ਨੇ ਲੋਕ ਮਨਾਂ ਵਿੱਚ ਆਪਣੀ ਗੂੜ੍ਹੀ ਤੇ ਪ੍ਰਭਾਵਸ਼ਾਲੀ ਪਛਾਣ ਬਣਾਈ।ਪ੍ਰੋ. ਢੁੱਡੀਕੇ ਦੇ 2004 ਤੋਂ ‘ਕਿੱਸੇ ਤਿਤਰੂ ਦੇ’, ‘ਨਿੱਕੀ ਵੱਡੀ ਗੱਲ'(ਦੋਵੇਂ ਲੜੀਵਾਰ ਕਾਲਮ ਟਰਾਂਟੋ, ਐਡਮਿੰਟਨ, ਸਿਡਨੀ ਦੇ ਰਸਾਲਿਆਂ ਲਈ ਸਨ।ਪ੍ਰੋ. ਢੁੱਡੀਕੇ ਨੇ ਪਹਿਲੇ ਆਨਲਾਈਨ ਖੇਡ ਮੈਗਜ਼ੀਨ ਦੀ ਸ਼ੁਰੂਆਤ ਕੀਤੀ।
ਕਵਿਤਾ ਤੇ ਅਧਾਰਿਤ ਫ਼ੋਟੋ ਸਲਾਈਡ ਸ਼ੋਅ:-
1. ਜ਼ਿੰਦਗੀ ਦੀਆਂ ਰੁੱਤਾਂ, 1989 (ਪੰਜਾਬੀ ਕਵਿਤਾ ‘ਤੇ ਕਲਾ ਲਈ ਪਹਿਲਾ ਨਵਾਂ ਤਜ਼ਰਬਾ)
2. ਚਲੋ ਚਾਨਣ ਦੀ ਗੱਲ ਕਰੀਏ- 1998 ਵਿੱਚ
3. ਸੂਰਜਮੁਖੀ ਫ਼ਿਰ ਖਿੜ ਪਏ ਨੇ- ਅਪ੍ਰੈਲ 1999 ਵਿੱਚ
4. ਬੁੱਢਾ ਬਿਰਖ਼ ਤੈਨੂੰ ਅਰਜ਼ ਕਰਦਾ ਹੈ- 2008 ਵਿੱਚ
ਫ਼ੋਟੋ ਨੁਮਾਇਸ਼ਾਂ:-
1. ਫ਼ਰੋਜ਼ਨ ਫ਼ਰੇਮਜ਼ (ਨਾਰਥ ਜ਼ੋਨ ਕਲਚਰਲ ਸੈਟਰ ਵੱਲੋਂ, ਲੁਧਿਆਣਾ-ਚੰਡੀਗੜ੍ਹ- 1997 ਵਿੱਚ
2. ਮੇਰੀ ਧਰਤੀ ਮੇਰੇ ਲੋਕ (ਟੋਰਾਂਟੋ,ਸਰੀ, ਵੈਨਕੂਵਰ)- 2000 ਵਿੱਚ
3. ਨੱਚਣ ਕੁੱਦਣ ਮਨ ਕਾ ਚਾਓ (ਲੁਧਿਆਣਾ) 2004 ਵਿੱਚ
4. ਮੇਰੀ ਧਰਤੀ ਮੇਰੇ ਲੋਕ, ਪੰਜਾਬੀ ਯੂਨੀਵਰਸਿਟੀ ਮਿਊਜ਼ੀਅਮ ਪਟਿਆਲਾ -2008 ਵਿੱਚ
5. ਨੇਚਰ ਸਕੇਪਸ (ਆਰਟ ਪੰਜਾਬ ਗੈਲਰੀ, ਜਲੰਧਰ) 2009 ਵਿੱਚ
ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਨੂੰ ਕਈ ਮਾਣ-ਸਨਮਾਨ ਮਿਲੇ ਜਿਵੇਂ- ਪੰਜਾਬ ਸਟੇਟ ਅਵਾਰਡ (ਕਲਾ) 2007 ਵਿੱਚ।ਪੰਜਾਬ ਰਾਜ ਲਲਿਤ ਕਲਾ ਅਕੈਡਮੀ ਅਵਾਰਡ (ਫ਼ੋਟੋਗ੍ਰਾਫ਼ੀ) 1997 ਵਿੱਚ।ਸਰਵੋਤਮ ਭਾਰਤੀ ਫ਼ੋਟੋਗ੍ਰਾਫ਼ੀ ਅਵਾਰਡ। ਇੰਡੀਅਨ ਅਕਾਡਮੀ ਆਫ਼ ਫ਼ਾਈਨ ਆਰਟਸ 2004 ਵਿੱਚ।ਐਸੋਸੀਏਟਸ਼ਿਪ ਭਾਰਤੀ ਅੰਤਰਰਾਸ਼ਟਰੀ ਫ਼ੋਟੋਗ੍ਰਾਫ਼ੀ ਕਾਊਂਸਲ 2009 ਵਿੱਚ।ਸੋ, ਵਧੀਆ ਸੋਚ ਦੇ ਮਾਲਕ ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾਂ ਜਿੰਦਾ ਰਹਿਣਗੇ।

10258986_584323961665572_6935797889576210245_n

– ਹਰਮਨ ਸੂਫ਼ੀ ‘ਲਹਿਰਾ’

ਪਿੰਡ ਤੇ ਡਾਕ. ਲਹਿਰਾ, ਜ਼ਿਲ੍ਹਾ ਲੁਧਿਆਣਾ(ਪੰਜਾਬ

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply