Thursday, December 12, 2024

ਪਿੰਡ ਮਝੂਕੇ ਦੀ ਪੰਚਾਇਤ ਵਲੋਂ ਰੱਤੋਕੇ ਸਕੂਲ ਦਾ ਦੌਰਾ

ਲੌਂਗੋਵਾਲ, 5 ਜਨਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਬਰਨਾਲਾ ਦੇ ਪਿੰਡ ਮਝੁਕੇ ਦੀ ਪੰਚਾਇਤ ਵਲੋਂ ਪਿੰਡ ਰੱਤੋਕੇ ਦੇ ਸਰਕਾਰੀ ਸਕੂਲ ਦਾ ਦੌਰਾ PPNJ0501202007ਕੀਤਾ ਗਿਆ ਉਹਨਾਂ ਦੇ ਆਉਣ ਦਾ ਮੁੱਖ ਮੰਤਵ ਰੱਤੋਕੇ ਸਕੂਲ ਤੋਂ ਪ੍ਰੇਰਨਾ ਲੈ ਕੇ ਆਪਣੇ ਪਿੰਡ ਦੇ ਸਕੂਲ ਨੂੰ ਇਕ ਨਾਮੀ ਸਕੂਲ ਬਣਾਉਣਾ ਸੀ।ਖਾਸ ਗੱਲ ਇਹ ਸੀ ਕਿ ਮਝੁਕੇ ਦੇ ਮੌਜੂਦਾ ਸਰਪੰਚ ਦਰਸ਼ਨ ਸਿੰਘ ਨਾਲ ਦੋ ਹੋਰ ਸਾਬਕਾ ਸਰਪੰਚ ਮੇਜਰ ਸਿੰਘ ਅਤੇ ਸੁਰਜੀਤ ਸਿੰਘ ਤੇ ਹੋਰ ਪੰਚਾਇਤ ਮੈਂਬਰ ਅਤੇ ਪਤਵੰਤੇ ਵੀ ਮੌਜੂਦ ਸਨ।ਉਹਨਾਂ ਨੂੰ ਪ੍ਰਿੰਸੀਪਲ ਯਸਪਾਲ ਰਾਏ, ਪ੍ਰਿੰਸੀਪਲ ਸੁਖਚੈਨ ਸਿੰਘ ਅਤੇ ਕੰਪਿਊਟਰ ਅਧਿਆਪਕ ਜਗਦੀਸ਼ ਸਿੰਘ ਨਾਲ ਲੈ ਕੇ ਆਏ ਸਨ।ਰੱਤੋਕੇ ਸਕੂਲ ਦੀ ਕਾਰਗੁਜ਼ਾਰੀ, ਸਾਫ਼ ਸਫ਼ਾਈ, ਅਨਸਾਸ਼ਨ ਦੇਖ ਕੇ ਸਾਰੇ ਮਹਿਮਾਨ ਬਹੁਤ ਖੁਸ਼ ਹੋਏ।ਬੱਚਿਆਂ ਦੇ ਪੜ੍ਹਾਈ ਦੇ ਪੱਧਰ, ਲਿਖਾਈ, ਭਾਸ਼ਣ ਤੇ ਕਵਿਤਾ ਉਚਾਰਨ ਆਦਿ ਕਿਰਿਆਵਾਂ ਨੇ ਸਭ ਦਾ ਮਨ ਮੋਹ ਲਿਆ।ਉਹਨਾਂ ਦੱਸਿਆ ਕਿ ਮਝੁਕੇ ਵਾਸੀਆਂ ਨੇ ਹੁਣ ਪੂਰਨ ਰੂਪ ਵਿੱਚ ਸਰਕਾਰੀ ਸਕੂਲ ਨਾਲ ਜੁੜਨ ਦਾ ਫੈਸਲਾ ਲੈ ਲਿਆ ਹੈ।ਰੱਤੋਕੇ ਸਕੂਲ ਦੇ ਅਧਿਆਪਕ ਪ੍ਰਦੀਪ ਸਿੰਘ ਅਤੇ ਸੁਖਪਾਲ ਸਿੰਘ ਨੇ ਬੱਚਿਆਂ ਨੂੰ ਈ ਕੰਟੈਂਟ ਨਾਲ਼ ਪੜ੍ਹਾਉਣ ਸਬੰਧੀ ਵੀ ਦੱਸਿਆ।ਰੱਤੋਕੇ ਪਿੰਡ ਦੇ ਸਰਪੰਚ ਕੁਲਦੀਪ ਕੌਰ ਅਤੇ ਵੀਰਪਾਲ ਸਿੰਘ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ।ਸਕੂਲ ਵੈਲਫੇਅਰ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਭੁੱਲਰ, ਸਾਹਿਬ ਸਿੰਘ, ਜਗਪਾਲ ਸਿੰਘ ਤੇ ਬਲਜੀਤ ਬੱਲੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply