ਖਿਡਾਰੀ ਲੋੜੀਂਦੀ ਖੇਡ ਸਮੱਗਰੀ, ਕਿੱਟ, ਦਸਤਾਵੇਜ ਤੇ ਫੋਟੋਆਂ ਲੈ ਕੇ ਆਉਣ – ਭੱਲਾ
ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ- ਸੰਧੂ) – ਫਰਵਰੀ 2020 ਦੇ ਵਿੱਚ ਚੇਨਈ ਵਿਖੇ ਹੋਣ ਸੀਨੀਅਰ ਨੈਸ਼ਨਲ ਬਾਲਬੈਡਮਿੰਟਨ ਚੈਂਪੀਅਨਸ਼ਿਪ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤਰਨ ਤਾਰਨ ਵਿਖੇ ਹੋਣ ਵਾਲੀ ਸੀਨੀਅਰ ਨੈਸ਼ਨਲ ਰਾਕਿਟਬਾਲ ਚੈਂਪੀਅਨਸ਼ਿਪ ਦੇ ਵਿੱਚ ਸ਼ਮੂਲੀਅਤ ਕਰਨ ਵਾਲੀ ਸੂਬਾ ਤੇ ਜ਼ਿਲ੍ਹਾ ਪੱਧਰੀ ਮਹਿਲਾ-ਪੁਰਸ਼ ਟੀਮਾਂ ਦੇ ਟਰਾਇਲ 5 ਜਨਵਰੀ ਦਿਨ ਐਤਵਾਰ ਨੂੰ ਸਵੇਰੇ ਵਜੇ ਬੇਸਿਕ ਸਿਕਸ਼ਾ ਸਕੂਲ ਨਜਦੀਕ ਗੁਰੂ ਰਾਮਦਾਸ ਹਸਪਤਾਲ ਚਾਟੀਵਿੰਡ ਗੇਟ ਵਿਖੇ ਲਏ ਜਾਣਗੇ।ਰਾਸ਼ਟਰੀ ਬਹੁ ਖੇਡ ਕੋਚ ਜੀ.ਐਸ ਭੱਲਾ ਦੇ ਵੱਲੋਂ ਅੱਜ ਇੱਥੇ ਦਿੱਤੀ ਗਈ।ਉਨ੍ਹਾਂ ਖਿਡਾਰੀਆਂ ਨੂੰ ਟਰਾਇਲਾਂ ਨਾਲ ਸੰਬੰਧਤ ਖੇਡ ਸਮੱਗਰੀ, ਖੇਡ ਕਿੱਟ, ਲੋੜੀਂਦੇ ਦਸਤਾਵੇਜਾਂ ਤੋਂ ਇਲਾਵਾ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਆਉਣ ਦੀ ਅਪੀਲ ਕੀਤੀ ਹੈ।ਕੋਚ ਜੀ.ਐਸ ਭੱਲਾ ਨੇ ਦੱਸਿਆ ਕਿ ਇਸ ਦੌਰਾਨ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਤੋਂ ਇਲਾਵਾ ਕੋਚ ਜੱਜ ਤੇ ਮਾਹਿਰ ਵਿਅਕਤੀਆਂ ਦੀ ਜਿਊਰੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇਗੀ।ਉਨ੍ਹਾਂ ਖਿਡਾਰੀਆਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਪ੍ਰਧਾਨ ਐਸ.ਐਚ.ਓ ਪਰਮਜੀਤ ਸਿੰਘ ਵਿਰਦੀ, ਜਨਰਲ ਸਕੱਤਰ ਪ੍ਰਿੰ. ਬਲਵਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ ਛੀਨਾ, ਟਵਿੰਕਲ ਭੱਲਾ, ਰੇਨੂੰ ਪਲਾਹ ਆਦਿ ਹਾਜ਼ਰ ਸਨ।