Thursday, December 12, 2024

ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀ ਡੀ.ਐਮ.ਯੂ ਵੇਰਕਾ ਦੀ ਥਾਂ ਅੰਮ੍ਰਿਤਸਰ ਤੋਂ ਚਲਾਈ ਜਾਵੇ- ਔਜਲਾ

ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਰੇਲਵੇ ਲਾਈਨ ‘ਤੇ ਬਣੇਗਾ ਰੇਲਵੇ ਅੰਡਰ ਪਾਸ – ਔਜਲਾ
ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਰੇਲਵੇ ਵਿਭਾਗ ਉਤਰੀ ਦੇ PPNJ0501202011ਜਨਰਲ ਮੈਨੇਜਰ ਟੀ.ਪੀ ਸਿੰਘ ਨਾਲ ਵਿਸੇਸ਼ ਮੁਲਾਕਾਤ ਕਰਦਿਆਂ ਰੇਲਵੇ ਮੁਸਾਫਿਰਾਂ ਨੂੰ ਪੇਸ਼ ਮੁਸ਼ਕਿਲਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ।ਉਤਰੀ ਰੇਲਵੇ ਦੇ ਜਨਰਲ ਮੈਨੇਜਰ ਟੀ.ਪੀ. ਸਿੰਘ ਨਾਲ ਮੁਲਾਕਾਤ ਦੌਰਾਨ ਔਜਲਾ ਨੇ ਰੇਲਵੇ ਮੁਸਾਫਿਰਾਂ ਨੂੰ ਰੋਜਾਨਾ ਆ ਰਹੀਆਂ ਮੁਸ਼ਕਿਲਾਂ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਜਿਸ ‘ਤੇ ਟੀ.ਪੀ ਸਿੰਘ ਨੇ ਤੁਰੰਤ ਪ੍ਰਭਾਵ ਨਾਲ ਅਜਿਹੇ ਮਸਲਿਆਂ ਦੇ ਹੱਲ ਲਈ ਸਾਰਥਿਕ ਕਦਮ ਉਠਾਉਣ ਲਈ ਆਦੇਸ਼ ਜਾਰੀ ਕੀਤੇ।
ਔਜਲਾ ਨੇ ਪਾਕਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਲਈ ਖੋਲੇ ਲਾਂਘੇ ਦੇ ਅਹਿਮ ਪੜਾਅ ਡੇਰਾ ਬਾਬਾ ਨਾਨਕ ਨੂੰ ਚੱਲਦੀ ਰੇਲ ਗੱਡੀ ਨੂੰ ਵੇਰਕਾ ਦੀ ਥਾਂ ਅੰਮ੍ਰਿਤਸਰ ਤੋਂ ਚਲਾਉਣ ਦੀ ਮੰਗ ਕੀਤੀ ਜਿਸ ਨੂੰ ਰੇਲਵੇ ਅਧਿਕਾਰੀ ਵਲੋਂ ਮੌਕੇ ਤੇ ਪ੍ਰਵਾਨ ਕਰਕੇ ਜਲਦ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਭਰੋਸਾ ਦਿੱਤਾ।ਔਜਲਾ ਨੇ ਰੇਲਵੇ ਅਧਿਕਾਰੀ ਨਾਲ ਮੁਲਾਕਾਤ ਦੌਰਾਨ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ ਦੇ ਆਧੁਨਿਕੀਕਰਨ ਅਤੇ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਦਰਮਿਆਨ ਪੈਂਦੇੇ ਪਿੰਡ ਜਹਾਂਗੀਰ ਵਿਖੇ ਰੇਲਵੇ ਅੰਡਰ ਪਾਸ ਬਣਾਉਣ ਲਈ ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ।ਉਨਾਂ ਰੇਲਵੇ ਮੰਤਰੀ ਤੋਂ ਮੰਗ ਕੀਤੀ ਕਿ ਸਿੱਖ ਧਰਮ ਦੇ ਅਹਿਮ ਸਥਾਨ ਅੰਮ੍ਰਿਤਸਰ ਵਿਖੇ ਰੇਲਵੇ ਰਾਹੀਂ ਰੋਜ਼ਾਨਾ ਆਉਣ ਵਾਲੇ ਹਜਾਰਾਂ ਸਿੱਖ ਸ਼ਰਧਾਲ਼ੂਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ।ਉਨਾਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਪਿਛਲੇ ਦਿਨੀ ਸਿੱਖ ਧਰਮ ਦੇ ਦੋ ਅਹਿਮ ਤਖਤਾਂ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਅਤੇ ਸ਼੍ਰੀ ਹਜੂਰ ਸਾਹਿਬ ਦਰਮਿਆਨ ਚੱਲਣ ਵਾਲੀ ਸਚਖੰਡ ਐਕਸਪ੍ਰੈਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਵਿੱਚ ਸਫਾਈ ਦੀ ਮਾੜੀ ਹਾਲਤ ‘ਚ ਸੁਧਾਰ ਲਈ ਵਿਭਾਗ ਵਿਸੇਸ਼ ਧਿਆਨ ਦੇਵੇ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …

Leave a Reply