Friday, July 4, 2025
Breaking News

ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਸਵੱਛਤਾ ਤੇ ਹਰਿਆਵਲ ਵਾਤਾਵਰਣ ਦਾ ਦਿੱਤਾ ਸੰਦੇਸ਼

ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸ਼ਕੂਲ ਦੇ ਪ੍ਰੀ-ਨਰਸਰੀ ਤੇ ਨਰਸਰੀ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਵਲੋਂ ਸਲਾਨਾ PPNJ1202202008ਸਮਾਗਮ ‘ਤੇ ‘ਟੂਵਰਡਜ਼ ਕਲੀਨ ਐਂਡ ਗਰੀਨ’ ਸਭਿਆਚਾਰਕ ਪੋਗਰਾਮ ਰਾਹੀਂ ਸਵੱਛਤਾ ਤੇ ਹਰਿਆਵਲ ਭਾਰਤ ਦਾ ਸੰਦੇਸ਼ ਦਿੱਤਾ।ਇਸ ਪ੍ਰੋਗਰਾਮ ਵਿੱਚ ਅੰਮ੍ਰਿਤਸਰ ਦੇ ਪ੍ਰਸਿੱਧ ਪਲਾਸਟਿਕ ਸਰਜਨ ਡਾ. ਰਵੀ ਮਹਾਜਨ ਬਤੌਰ ਮੁੱਖ ਮਹਿਮਾਨ ਅਤੇ ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲਖਨਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਉਨਾਂ ਨੇ ਜਯੋਤੀ ਜਗਾ ਕੇ ਪ੍ਰੋਗਰਾਮ ਦਾ ਸ਼ੁਭਆਰੰਭ ਕੀਤਾ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਮਹਿਮਾਨਾਂ ਨੂੰ ਜੀ ਆਖਿਆ ਅਤੇ ਹਰਿਆਵਲ ਦੇ ਪ੍ਰਤੀਕ ਪੌਦੇ ਭੇਟ ਕਰਕੇ ਉਨਾਂ ਨੂੰ ਸਨਮਾਨਿਤ ਕੀਤਾ।ਆਪਣੇ ਸੰਬੋਧਨ ਵਿੱਚ ਉਨਾਂ ਕਿਹਾ ਕਿ ਪ੍ਰੀ-ਨਰਸਰੀ ਤੇ ਨਰਸਰੀ ਦੇ ਬੱਚੇ ਕੋਮਲ ਕਲੀਆਂ ਵਾਂਗ ਹੁੰਦੇ ਹਨ।ਜਿੰਨਾਂ ਨੂੰ ਤਨਾਅ ਮੁਕਤ ਮਾਹੌਲ ਵਿੱਚ ਖਿੜਣ ਦਾ ਹਰ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਇਹਨਾਂ ਦਾ ਸਰਬਪੱਖੀ ਵਿਕਾਸ ਹੋ ਸਕੇ।
                PPNJ1202202009 ਰੰਗਾਰੰਗ ਪ੍ਰੋਗਰਾਮ ਦੌਰਾਨ ਹਰੇ ਭਰੇ ਵਾਤਾਵਰਣ ਦਾ ਸੰਦੇਸ਼ ਦੇਂਦਿਆਂ ਦੱਸਿਆ ਕਿ ਸਾਨੂੰ ਸਭ ਨੂੰ ਆਪਣੇ ਘਰ, ਆਲੇ ਦੁਆਲ, ਸਕੂਲ ਅਤੇ ਸ਼ਹਿਰ ਨੂੰ ਸਵੱਛ ਤੇ ਸਾਫ ਸੁਥਰਾ ਰੱਖਣਾ ਚਾਹੀਦਾ ਹੈ।ਦਿਨ ਵਿੱਚ ਦੋ ਵਾਰ ਦੰਦ ਸਾਫ ਕਰਨੇ ਚਾਹੀਦੇ ਹਨ।ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ‘ਚ ਹੱਥ ਧਣਨੇ ਚਾਹੀਦੇ ਹਨ, ਭੋਜਨ ਹਮੇਸ਼ਾਂ ਪੌਸ਼ਟਿਕ ਤੇ ਜੰਕ ਫੂਡ ਦਾ ਸੇਵਨ ਨਾ ਕੀਤਾ ਜਾਵੇ।ਹਰੀ ਸਬਜ਼ੀਆਂ ਤੇ ਤਾਜ਼ੇ ਫਲਾਂ ਨੂੰ ਭੋਜਨ ਕਾ ਹਿੱਸਾ ਬਣਾਇਆ ਜਾਵੇ।ਸਰੀਰਿਕ ਵਿਕਾਸ ਲਈ ਪੜਣ ਦੇ ਨਾਲ-ਨਾਲ ਖੇਡਾਂ ਵੱਲ ਧਿਆਨ ਦੇਣਾ ਜਰੂਰੀ ਹੈ।ਪਾਣੀ ਦੀ ਬਚਤ ਕਰਨ ਲਈ ਨਹਾਉਣ ਸਮੇਂ ਫੁਆਰੇ ਦੀ ਜਗਾ ਬਾਲਟੀ ਤੇ ਮੱਗ ਦਾ ਪ੍ਰਯੋਗ ਕੀਤਾ ਜਾਵੇ।
ਮੁੱਖ ਮਹਿਮਾਨ ਡਾ. ਰਵੀ ਮਹਾਜਨ ਨੇ ਬੱਚਿਆਂ ਵਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦੀ ਸਰਾਹਨਾ ਕੀਤੀ।ਉਨਾਂ ਨੇ ਗੁਰੂ ਨਗਰੀ ਨੂੰ ਸਵੱਛ ਤੇ ਹਰਿਆ ਭਰਿਆ ਰੱਖਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।ਚੇਅਰਮੈਨ ਡਾ. ਵੀ.ਪੀ ਲਖਨਪਾਲ ਨੇ ਵੀ ਵਿਦਿਆਰਥੀਆਂ ਦੀ ਪੇਸ਼ਕਸ਼ ਦੀ ਸ਼ਲਾਘਾ ਕਰਦਿਆਂ ਚੰਗੇ ਨਾਗਰਿਕ ਬਨਣ ਦਾ ਆਸ਼ੀਰਵਾਦ ਦਿੱਤਾ।
            ਇਸ ਮੌਕੇ ਸਤਨਾਮ ਸਿੰਘ, ਰਾਕੇਸ਼ ਮੇਹਰਾ, ਵਿਮਲ ਕਪੂਰ, ਇੰਦਰਪਾਲ, ਪ੍ਰਵੀਨ ਕੁਮਾਰ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ। ਸਮਾਗਮ ਰਾਸਟਰੀ ਗੀਤ ਨਾਲ ਸਮਾਪਤ ਹੋਇਆ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …