Friday, September 20, 2024

ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਵੱਲੋਂ ਵੇਰਕਾ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਇੰਟਰੈਨਸ਼ਨਲ ਡੇਅਰੀ ਫੈਡਰੇਸ਼ਨ ਦੇ ਡਾਇਰੈਕਟਰ ਜਨਰਲ ਮਿਸ ਕੈਰੋਲਿਨ ਐਮਰਡ ਨੇ PPNJ2402202001ਸਹਿਕਾਰਤਾ ਖੇਤਰ ਅਧੀਨ ਚੱਲ ਰਹੇ ਵੇਰਕਾ ਦੁੱਧ ਪਲਾਂਟ ਦਾ ਜਾਇਜ਼ਾ ਲਿਆ ਅਤੇ ਮਿਲਕਫੈਡ ਦੇ ਐਮ. ਡੀ. ਸ. ਕਮਲਦੀਪ ਸਿੰਘ ਸੰਘਾ ਨਾਲ ਦੁੱਧ ਉਤਾਪਦਨ ਸਬੰਦੀ ਵਿਸਥਾਰ ਵਿਚ ਗੱਲਬਾਤ ਕੀਤੀ। ਉਹ ਵੇਰਕਾ ਵੱਲੋਂ ਸਹਿਕਾਰਤਾ ਖੇਤਰ ਵਿਚ ਰਹਿ ਕੇ ਕੀਤੀ ਜਾ ਰਹੀ ਤਰੱਕੀ ਨੂੰ ਵੇਖ ਕੇ ਖੁਸ਼ ਹੋਏ ਅਤੇ ਵੇਰਕਾ ਦੇ ਉਤਪਾਦਾਂ ਦਾ ਸੁਆਦ ਵੀ ਲਿਆ।ਸੰਘਾ, ਜਿੰਨਾ ਦੇ ਉਦਮ ਸਦਕਾ ਮੈਡਮ ਕੈਰੋਲਿਨ ਐਮਰਡ ਪਹੁੰਚੇ ਸਨ, ਨਾਲ ਗੱਲ ਕਰਦੇ ਉਨਾਂ ਮਿਲਕਫੈਡ ਦੀ ਤਰੱਕੀ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਉਨਾਂ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ ਕਿ ਪੰਜਾਬ ਦਾ ਸਹਿਕਾਰੀ ਅਦਾਰਾ ਹੈ। ਉਨਾਂ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਵੱਡੀ ਮੰਡੀ ਬਾਰੇ ਕਿਹਾ ਕਿ ਭਾਰਤ ਤੋਂ ਇਲਾਵਾ ਦੁੱਧ ਦੇ ਵੱਡੇ ਖਰੀਦਦਾਰ ਹੋਰ ਦੇਸ਼ ਵੀ ਹਨ ਅਤੇ ਵੇਰਕਾ ਨੂੰ ਉਨਾਂ ਦੇਸ਼ਾਂ ਤੱਕ ਆਪਣੇ ਪੈਰ ਪਸਾਰਣੇ ਚਾਹੀਦੇ ਹਨ। ਸੰਘਾ ਨੇ ਉਨਾਂ ਨੂੰ ਵੇਰਕਾ ਦਾ ਨਵਾਂ ਸਵੈ ਚਾਲਿਤ ਪਲਾਂਟ ਦਿਖਾਇਆ ਅਤੇ ਵੇਰਕਾ ਦੀਆਂ ਭਵਿੱਖੀ ਯੋਜਨਾਵਾਂ ਦਾ ਖੁਲਾਸਾ ਵੀ ਕੀਤਾ।
                 ਇਸ ਮੌਕੇ ਉਨਾਂ ਨਾਲ ਵੇਰਕਾ ਅੰਮ੍ਰਿਤਸਰ ਦੇ ਚੇਅਰਮੈਨ ਨਰਿੰਦਰ ਸਿੰਘ, ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ, ਪ੍ਰਿਤਪਾਲ ਸਿੰਘ, ਗੁਰਦੇਵ ਸਿੰਘ ਸੰਧੂ, ਅਨਿਲ ਸਲਾਰੀਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …