ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ- ਸੰਧੂ) – ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਲੱਗੀ ਪ੍ਰਸਿੱਧ ਧਾਰਮਿਕ ਸੰਸਥਾ “ਲੰਗਰ ਚਲੇ ਗੁਰੂ ਸ਼ਬਦਿ”ਸੰਸਥਾ ਚੀਚਾ ਦੇ ਵੱਲੋਂ ਆਯੋਜਿਤ ਕੀਤੇ ਜਾਂਦੇ ਗੁਰਮਤਿ ਟ੍ਰੇਨਿੰਗ ਕੈਂਪਾਂ ਦੇ ਦੌਰਾਨ ਗੁਰਬਾਣੀ ਕੰਠ ਮੁਕਾਬਲੇ ਵਿੱਚ 15 ਬਾਣੀਆਂ ਸੁਣਾ ਕੇ ਪਹਿਲਾ ਸਥਾਨ ਹਾਸਲ ਕਰਨ ਵਾਲੀ ਬੱਚੀ ਕਰਨਬੀਰ ਕੌਰ ਵਾਸੀ ਕੋਟ ਦਾਤਾ ਨੂੰ ਮਾਤਾ ਗੁਜ਼ਰ ਕੌਰ ਦੀ ‘ਲਾਡਲੀ ਧੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਸੰਸਥਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਦੱਸਿਆ ਕਿ ‘ਲਾਡਲੀ ਧੀ’ ਐਵਾਰਡ ਹਾਸਲ ਕਰਨ ਵਾਲੀ ਬੱਚੀ ਕਰਨਵੀਰ ਕੌਰ ਵਲੋਂ ਹਲਕੀ ਉਮਰੇ 15 ਬਾਣੀਆਂ ਨੂੰ ਯਾਦ ਕਰਨਾ ਤੇ ਫਿਰ ਉਸ ਦੀ ਪੇਸ਼ਕਾਰੀ ਕਰਨਾ ਆਪਣੇ ਆਪ ਵਿੱਚ ਇੱਕ ਵਿਲੱਖਣ ਮਿਸਾਲ ਹੈ।ਉੱਘੇ ਗੁਰਬਾਣੀ ਪ੍ਰਚਾਰਕ ਤੇ ਕਾਰ ਸੇਵਕ ਸੰਤ ਬਾਬਾ ਨੌਨਿਹਾਲ ਸਿੰਘ ਨੇ ਕਿਹਾ ਕਿ ਹਰੇਕ ਸਿੱਖ ਧੀ ਨੂੰ ਸਿੱਖੀ ਸਰੂਪ ਧਾਰਨ ਕਰਕੇ ਬੱਚੀ ਕਰਨਵੀਰ ਕੌਰ ਦੀਆਂ ਵਿਲੱਖਣ ਪੈੜ੍ਹਾਂ ਤੇ ਚੱਲਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਬੱਚੀ ਕਰਨਵੀਰ ਕੌਰ ਨੰੁੂ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਨੌਧ ਸਿੰਘ ਜੀ ਚੀਚਾ ਦੇ ਸਲਾਨਾ ਜੋੜ ਮੇਲੇ ਅਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਹੁਸ਼ਿਆਰ ਨਗਰ ਵਿਖੇ ਵੀ ਪੇਸ਼ਕਾਰੀਆਂ ਕਰਨ ਦਾ ਮੌਕਾ ਮਿਲਿਆ ਹੈ।ਜਿਥੇ ਕਰਨਵੀਰ ਕੌਰ ਨੂੰ ਉਘੇ ਗੁਰਬਾਣੀ ਪ੍ਰਚਾਰਕ ਤੇ ਕਾਰ ਸੇਵਕ ਸੰਤ ਬਾਬਾ ਨੌਨਿਹਾਲ ਸਿੰਘ ਤੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਤੇ ਹੋਰਨਾਂ ਸ਼ਖਸ਼ੀਅਤਾਂ ਵੱਲੋਂ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ ਤੇ ਸੰਸਥਾਂ ਦੇ ਮੈਂਬਰ ਬਖਸ਼ੀਸ਼ ਸਿੰਘ ਤੇ ਕਾਰਜ ਸਿੰਘ ਯੂ.ਐਸ.ਏ ਵੱਲੋਂ ਸਾਂਝੇ ਤੌਰ ‘ਤੇ ਬੱਚੀ ਦੀ ਅਗਲੇਰੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ।
ਇਸ ਮੌਕੇ ਭਾਈ ਸਖਦੀਪ ਸਿੰਘ ਚੀਚਾ, ਭਾਈ ਮਨਿੰਦਰਜੀਤ ਸਿੰਘ ਕਾਨੂੰਗੋ, ਢਾਡੀ ਗੁਰਪ੍ਰੀਤ ਸਿੰਘ ਲਾਂਡਰਾ, ਨਿਸ਼ਾਨ ਸਿੰਘ ਮਾਲੂਵਾਲ, ਨਰਿੰਦਰ ਸਿੰਘ ਲੱਧੂ, ਰਣਜੋਤ ਸਿੰਘ ਸਮਰਾ, ਹਰਪ੍ਰੀਤ ਸਿੰਘ ਸੁਰਸਿੰਘ, ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ ਧਾਰੀਵਾਲ, ਸਮਰੀਤ ਸਿੰਘ ਗੁਮਾਨਪੁਰਾ ਆਦਿ ਤੋਂ ਇਲਾਵਾ ਸੰਸਥਾ ਦੇ ਸਮੂਹ ਪ੍ਰਚਾਰਕ, ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …