ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਸਿੰਚਾਈ ਵਿਭਾਗ ਦੇ ਸਥਾਨਕ ਦਫਤਰ ਵਿਖੇ ਇਰੀਗੇਸ਼ਨ ਇੰਪਲਾਈਜ਼ ਫੈਡਰੇਸ਼ਨ ਵਲੋਂ ਅੰਮ੍ਰਿਤਸਰ ਵਿਕਾਸ ਮੰਚ ਦੇ ਸਹਿਯੋਗ ਨਾਲ ਸਿਹਤ ਸੰਭਾਲ ਸੰਬੰਧੀ ਦੰਦਾਂ ਦੀਆਂ ਬਿਮਾਰੀਆਂ ਬਾਰੇ ਸੈਮੀਨਾਰ ਕਰਵਾਇਆ ਗਿਆ।ਡਾਕਟਰ ਰੈਡੀ ਗਰੁੱਪ ਦੇ ਮਾਹਿਰ ਡਾ: ਸੌਰਵ ਅਰੋੜਾ ਅਤੇ ਰਵਨੀਤ ਅਰੋੜਾ ਨੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ਼ ਸੰਬੰਧੀ ਜਾਣੂ ਕਰਵਾਉਦਿਆਂ ਕਿਹਾ ਕਿ ਦੰਦਾਂ ਨੂੰ ਸਵੇਰੇ ਸ਼ਾਮ ਦੋ ਵਕਤ ਬੁਰਸ਼ ਕਰਕੇ ਸਾਫ ਕਰਨ ਤੋਂ ਇਲਾਵਾ ਸਮੇਂ-ਸਮੇਂ ‘ਤੇ ਦੰਦਾਂ ਦਾ ਚੈਕਅੱਪ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ।ਮੰਚ ਦੇ ਪੈਟਰਨ ਇੰਜੀ: ਦਲਜੀਤ ਸਿੰਘ ਕੋਹਲੀ, ਇੰਜੀ: ਮਨਜੀਤ ਸਿੰਘ ਸੈਣੀ, ਹਰਜਿੰਦਰ ਸਿੰਘ ਕੋਹਲੀ ਨੇ ਵੀ ਇਸ ਸਮੇਂ ਵਿਚਾਰ ਪੇਸ਼ ਕੀਤੇ।ਇਸ ਤੋਂ ਪਹਿਲਾਂ ਸੁਪਰਡੈਂਟ ਨਿਰਮਲ ਸਿੰਘ ਅਨੰਦ ਨੇ ਸੈਮੀਨਾਰ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।
ਇਸ ਮੌਕੇ ਮੁਨੀਸ਼ ਕੁਮਾਰ ਸੂਦ, ਗੁਰਵੇਲ ਸਿੰਘ ਸੇਖੋਂ, ਜੋਗਿੰਦਰ ਸਿੰਘ, ਗੁਰਦਿਆਲ ਰਾਏ ਮੁਹਾਵਾ, ਸੁਖਬੀਰ ਸਿੰਘ, ਇੰਜੀ: ਪਰਮਬੀਰ ਸਿੰਘ ਕਾਹਲੋਂ, ਇੰਜੀ: ਰਕੇਸ਼ ਗੁਪਤਾ, ਸੁਸਪਾਲ ਸਿੰਘ ਠਾਕੁਰ, ਜਗਦੇਵ ਸਿੰਘ ਸੁਪਰਡੈਂਟ, ਸੁਭਾਸ਼ ਮੋਦਗਿੱਲ, ਰਣਜੀਤ ਕੌਰ, ਪਲਕ ਸ਼ਰਮਾ, ਜਤਿੰਦਰ ਕੌਰ, ਬੰਦੂ ਸ਼ਰਮਾ, ਰਾਜਮਹਿੰਦਰ ਸਿੰਘ ਮਜੀਠਾ, ਹਰਜਾਪ ਸਿੰਘ, ਸੰਜੀਵ ਸ਼ਰਮਾ, ਰਜਿੰਦਰ, ਸੁਖਦੇਵ ਸਿੰਘ ਕੈਰੋਂ, ਟਿੱਕਾ ਰਾਮ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …