ਹਜੂਰ ਸਾਹਿਬ (ਨੰਦੇੜ), 18 ਮਾਰਚ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਦੁਨੀਆ ਭਰ ‘ਚ ਦਹਿਸ਼ਤ ਫੈਲਾ ਰਹੇ ਕੋਰੋਨਾ ਵਾਇਰਸ ਤੋਂ ਮਾਨਵਤਾ ਦੀ ਰੱਖਿਆ ਵਾਸਤੇ ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਅੱਜ ਸਵੇਰੇ 11.00 ਵਜੇ ਪੈਣਗੇ ਅਤੇ ਮਾਨਵਜਾਤੀ ਦੇ ਕਲਿਆਣ ਅਤੇ ਕੋਰੋਨਾ ਤੋਂ ਛੁਟਕਾਰੇ ਦੀ ਅਰਦਾਸ ਕੀਤੀ ਜਾਵੇਗੀ।
ਸ੍ਰੀ ਅਖੰਡ ਪਾਠ ਦੀ ਅਰੰਭਤਾ 17 ਮਾਰਚ ਨੂੰ ਹੋਈ ਸੀ। ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ ਨੇ ਪਾਠ ਦੀ ਅਰੰਭਤਾ ਕਰਦੇ ਹੋਏ ਹੁਕੁਮਨਾਮਾ ਪੜ੍ਹਿਆ। ਇਸ ਸਮੇਂ ਤਖ਼ਤ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ, ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਧੂਪੀਆ ਭਾਈ ਰਾਮ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ, ਭਾਈ ਜਗਿੰਦਰ ਸਿੰਘ ਸੁਖਾਈ, ਮੈਂਬਰ ਗੁਰਚਰਨ ਸਿੰਘ ਘੜੀਸਾਜ਼, ਗੁਲਾਬ ਸਿੰਘ ਕੰਧਾਰਵਾਲੇ, ਰਵਿੰਦਰ ਸਿੰਘ ਕਪੂਰ, ਸਾਬਕਾ ਮੈਂਬਰ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ ਹੁੰਦਲ, ਅਵਤਾਰ ਸਿੰਘ ਪਹਿਰੇਦਾਰ, ਜਸਪਾਲ ਸਿੰਘ ਲਾਂਗਰੀ, ਬੰਟੀ ਸਿੰਘ ਬਾਬਾ ਜੀ, ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ, ਸਕੱਤਰ ਰਵਿੰਦਰ ਸਿੰਘ ਬੁੰਗਾਈ, ਡੀ.ਪੀ ਸਿੰਘ ਚਾਵਲਾ ਅਤੇ ਹੋਰ ਸਿੱਖ ਸੰਗਤਾਂ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …