Thursday, December 12, 2024

ਨਸ਼ੇ ਦੀ ਭੇਟ ਚੜਿਆ 20 ਸਾਲਾ ਨੋਜਵਾਨ

ਭੀਖੀ, 29 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਸਰਕਾਰ ਜਿਥੇ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ।ਜਦਕਿ ਇਹ ਨਸ਼ੇ ਦਾ ਦੈਂਤ ਪੰਜਾਬ ਦੀ PPNJ2903202006ਜਵਾਨੀ ਨੂੰ ਖਾ ਰਿਹਾ ਹੈ।ਇਸੇ ਦੈਂਤ ਨੇ ਅੱਜ 20 ਸਾਲਾ ਨੋਜਵਾਨ ਗੁਰਪਿਆਰ ਸਿੰਘ ਗੋਲੂ ਪੁੱਤਰ ਜਸਵੰਤ ਸਿੰਘ ਖੁਰਮੀ ਨੂੰ ਚੜ੍ਹਦੀ ਜਵਾਨੀ ਵਿੱਚ ਹੀ ਆਪਣੀ ਲਪੇਟ ਵਿੱਚ ਲੈ ਲਿਆ। ਗੁਰਪਿਆਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ।ਨੋਜਵਾਨ ਦਾ ਪਿਤਾ ਜਸਵੰਤ ਸਿੰਘ ਵੀ 12 ਸਾਲ ਪਹਿਲਾਂ ਨਸ਼ੇ ਦਾ ਸ਼ਿਕਾਰ ਹੋ ਗਿਆ ਸੀ।ਗੁਰਪਿਆਰ ਸਿੰਘ ਦੀ ਮੌਤ ਤੋਂ ਬਾਅਦ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਰਿਹਾ। ਪਰਿਵਾਰ ਮੁਤਾਬਿਕ ਨੋਜਵਾਨ ਗੁਰਪਿਆਰ ਸਿੰਘ ਪਿੱਛਲੇ ਤਿੰਨ ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ।ਕੱਲ ਸ਼ਾਮ ਗੁਰਪਿਆਰ ਵਲੋਂ ਨਸ਼ੇ ਦੀ ਉਵਰਡੋੋਜ਼ ਲੈਣ ਕਾਰਨ ਅਚਾਨਕ ਉਸ ਦੀ ਹਾਲਤ ਕੁੱਝ ਜਿਆਦਾ ਖਰਾਬ ਹੋ ਗਈ ਤਾਂ ਉਸ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ।ਜਿਥੋਂ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ।ਪਰ ਉਥੇ ਜਾ ਕੇ ਨੋਜਵਾਨ ਦੀ ਮੌਤ ਹੋ ਗਈ।ਨੋਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨਸ਼ੇ ‘ਤੇ ਪੂਰਨ ਤੌਰ ‘ਤੇ ਰੋਕ ਲਗਾਏ, ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝੇ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …