Thursday, December 12, 2024

ਜ਼ਮੀਨ ਦੀ ਸਿਹਤ ਸੁਧਾਰਨ ਲਈ ਕਿਸਾਨ ਅਗਾਊਂ ਯੋਜਨਾਬੰਦੀ ਕਰਨ – ਡਾ: ਹਰਿੰਦਰਜੀਤ ਸਿੰਘ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਮੀਨ ਵਿਚੋਂ ਲਗਾਤਾਰ ਸਬਜ਼ੀਆਂ, ਫਲ ਅਤੇ ਫਸਲਾਂ ਦੀ ਪੈਦਾਵਾਰ ਲੈਣ ਨਾਲ ਜ਼ਮੀਨ ਦੀ ਉਪਜਾਊ Dr. Harinderjit Singhਸ਼ਕਤੀ ਘੱਟਦੀ ਹੈ, ਜਿਸ ਨੂੰ ਪੂਰਾ ਕਰਨ ਲਈ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਨ, ਜੋ ਕਿ ਕਾਫੀ ਮਹਿੰਗੀ ਪੈਂਦੀ ਹੈ।ਇਸ ਲਈ ਖੇਤੀ ਖਰਚਿਆਂ ਨੂੰ ਘਟਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਸਮੇਂ ਸਿਰ ਯੋਜਨਾਬੰਦੀ ਕਰਨ ਦੀ ਜਰੂਰਤ ਹੈ।
               ਜਿਲ੍ਹਾ ਖੇਤੀ ਅਧਿਕਾਰੀ ਹਰਿੰਦਰਜੀਤ ਸਿੰਘ ਨੇ ਕਰਦੇ ਕਿਹਾ ਕਿ ਰਸਾਇਣਕ ਖਾਦ ਦੇ ਮੁਕਾਬਲੇ ਦੇਸੀ ਰੂੜੀ, ਹਰੀ ਖਾਦ, ਸ਼ਹਿਰੀ ਕੰਪੋਸਟ, ਵਰਮੀ ਕੰਪੋਸਟ, ਪ੍ਰੈਸ-ਮੱਡ, ਫਸਲੀ ਰਹਿੰਦ-ਖੂਹੰਦ ਜਮੀਨ ਵਿੱਚ ਇਕਸਾਰ ਵਰਤਣ ਨਾਲ ਜਿਥੇ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਉੱਥੇ ਝਾੜ ਵਿੱਚ ਵੀ ਚੋਖਾ ਵਾਧਾ ਹੁੰਦਾ ਹੈ।
                 ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਤਿਆਰ ਕਰਨ ਲਈ ਸਣ, ਢੈਂਚਾ, ਰਵਾਂਹ ਜਾਂ ਮੂੰਗੀ ਦੀ ਕਾਸ਼ਤ ਕੀਤੀ ਜਾਵੇ ਅਤੇ ਮੂੰਗੀ ਦੀਆਂ ਫਲੀਆਂ ਕੱਢਣ ਉਪਰੰਤ ਬਾਕੀ ਰਹਿੰਦ-ਖੂਹੰਦ ਨੂੰ ਖੇਤ ਵਿੱਚ ਹੀ ਵਾਹ ਕੇ ਨਾਈਟ੍ਰੋਜਨ ਤੱਤ ਦੀ ਮਾਤਰਾ ਜਮੀਨ ਵਿੱਚ ਇਕੱਤਰ ਕਰਕੇ ਯੂਰੀਆ ਅਤੇ ਡੀ.ਏ.ਪੀ ਦੀ ਬਚਤ ਕੀਤੀ ਜਾ ਸਕਦੀ ਹੈ, ਪਰ ਇਸ ਲਈ ਲੋੜ ਹੈ ਕਿ ਅਸੀਂ ਵਾਢੀ ਤੋਂ ਪਹਿਲਾਂ ਆਪਣੀ ਵਿਉਂਤਬੰਦੀ ਅਨੁਸਾਰ ਬੀਜ਼ ਦਾ ਪ੍ਰਬੰਧ ਕਰੀਏ। ਉਨਾਂ ਕਿਸਾਨਾਂ ਨੂੰ ਹਰੀ ਖਾਦ ਲਈ ਹੁਣ ਤੋਂ ਯੋਜਨਾਬੰਦੀ ਕਰਨ ਦੀ ਸਲਾਹ ਦਿੰਦੇ ਕਿਹਾ ਕਿ ਇਸ ਨੂੰ ਲਾਗੂ ਕਰਕੇ ਪੈਸੇ ਦੀ ਬਚਤ ਅਤੇ ਜ਼ਮੀਨ ਦੀ ਸੰਭਾਲ ਕੀਤੀ ਜਾ ਸਕਦੀ ਹੈ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …