ਪਟਿਆਲਾ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੁੱਝ ਦਵਾਈ ਵਿਕਰੇਤਾਵਾਂ ਵਲੋਂ ਕੋਵਿਡ 19 ਤਹਿਤ ਜਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਦੁਕਾਨਾਂ ਖੋਲ ਕੇ ਦਵਾਈਆਂ ਦੀ ਵਿਕਰੀ ਕਰਨ ਸਮੇਂ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ।ਡਰੱਗ ਇੰਸਪੈਕਟਰ ਰੋਹਿਤ ਕਾਲੜਾ, ਸੰਤੋਸ਼ ਜ਼ਿੰਦਲ ਅਤੇ ਅਮਨ ਵਰਮਾ ਦੀ ਟੀਮ ਵਲੋਂ ਰਾਜਿੰਦਰਾ ਹਸਪਤਾਲ ਦੇ ਨਜਦੀਕ ਸਿਆਲਕੋਟ ਮੈਡੀਕੋਜ਼ (ਖਾਨੇਵਾਲ ਪਾਤੜਾਂ ਦਵਾਈਆਂ ਦੀ ਦੁਕਾਨ) ਨੂੰ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਜਨਹਿੱਤ ਵਿੱਚ ਸੀਲ ਕਰ ਦਿੱਤਾ ਗਿਆ ਹੈ ਅਤੇ ਕੁੱਝ ਦੁਕਾਨਦਾਰਾਂ ਦੇ ਪਾਸ ਵੀ ਜ਼ਬਤ ਕੀਤੇ ਗਏ। ਡਾ. ਮਲਹੋਤਰਾ ਨੇ ਸਮੂਹ ਦਵਾਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਦਵਾਈਆਂ ਦੀ ਹੋਮ ਡਲਿਵਰੀ ਯਕੀਨੀ ਬਣਾਉਣ ਅਤੇ ਦਵਾਈਆਂ ਦੀ ਪੈਕਿੰਗ ਸਮੇਂ ਦੁਕਾਨ ਦਾ ਸ਼ਟਰ ਬੰਦ ਰੱਖਿਆ ਜਾਵੇ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …