Thursday, January 9, 2025

ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਇੰਦੌਰ `ਚ ਫਸੇ ਯਾਤਰੀਆਂ ਦੀ ਪੰਜਾਬ ਵਾਪਸੀ ਦਾ ਰਾਹ ਸਾਫ

80 ਤੋਂ ਵਧੇਰੇ ਸ਼ਰਧਾਲੂਆਂ ਨੇ ਲਾਈ ਸੀ ਲੋਕ ਸਭਾ ਮੈਂਬਰ ਕੋਲ ਮਦਦ ਦੀ ਗੁਹਾਰ

ਲੁਧਿਆਣਾ, 19 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੇਸ਼ ਵਿੱਚ ਲਾਗੂ ਕੀਤੇ ਲੌਕਡਾਊਨ ਦੇ ਕਾਰਨ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਲਈ ਗਏ ਪੰਜਾਬ ਦੇ ਕਈ ਸ਼ਰਧਾਲੂ Amar Singh MP Ldhਵਾਪਸੀ `ਤੇ ਥਾਂ-ਥਾਂ ਫਸ ਗਏ ਸਨ।ਇਨਾਂ ਵਿੱਚੋਂ ਹੀ 80 ਦੇ ਕਰੀਬ ਸ਼ਰਧਾਲੂ ਇੰਦੌਰ (ਮੱਧ ਪ੍ਰਦੇਸ਼) ਵਿਖੇ ਪਿਛਲੇ ਕਈ ਦਿਨਾਂ ਤੋਂ ਫਸੇ ਹੋਏ ਸਨ, ਜਿਨਾਂ ਨੂੰ ਹਲਕਾ ਸ੍ਰੀ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਪੰਜਾਬ ਵਾਪਸ ਆਉਣ ਦਾ ਰਾਹ ਸਾਫ ਹੋ ਗਿਆ ਹੈ।
                 ਡਾ. ਅਮਰ ਸਿੰਘ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤਦਿਆਂ ਹਲਕਾ ਫਤਹਿਗੜ ਸਾਹਿਬ ਨਾਲ ਸੰਬੰਧਤ 80 ਦੇ ਕਰੀਬ ਸ਼ਰਧਾਲੂ ਇੰਦੌਰ ਵਿਖੇ ਫਸ ਗਏ ਸਨ, ਇਸ ਦੌਰਾਨ ਉਨਾਂ ਨੂੰ ਪ੍ਰਸਾਸ਼ਨ ਵੱਲੋਂ ਥਾਂ-ਥਾਂ ਲਿਜਾ ਕੇ ਠਹਿਰਾਇਆ ਗਿਆ।ਇਨਾਂ ਸ਼ਰਧਾਲੂਆਂ ਵਿੱਚ ਕਈ ਬੱਚੇ, ਔਰਤਾਂ, ਬਿਮਾਰ ਅਤੇ ਬਜ਼ੁਰਗ ਹਨ, ਜਿਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਇਨਾਂ ਸ਼ਰਧਾਲੂਆਂ ਵਲੋਂ ਸੰਪਰਕ ਕਰਨ ‘ਤੇ ਉਨਾਂ ਨੇ ਤੁਰੰਤ ਮੱਧ ਪ੍ਰਦੇਸ਼ ਦੇ ਮੁੱਖ ਸਕੱਤਰ ਇਕਬਾਲ ਸਿੰਘ ਬੈਂਸ ਨਾਲ ਗੱਲ ਕਰਕੇ ਇਨਾਂ ਦੀ ਪੰਜਾਬ ਵਾਪਸੀ ਲਈ ਰਾਹ ਖੁੱਲਵਾਇਆ।

Check Also

ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …